BREAKING NEWS
Search

ਆਪਣੇ ਪਤੀ ਦੀ ਹੱਤਿਆ ਕਰਕੇ 90 ਮਿੰਟ ਵਿੱਚ ਮਿਟਾ ਦਿੱਤੇ ਇੰਜ ਸਾਰੇ ਸਬੂਤ

ਦਿਵੰਗਤ ਐਨ ਡੀ ਤਿਵਾਰੀ ਦੇ ਬੇਟੇ ਰੋਹਿਤ ਤਿਵਾਰੀ ਦੀ ਮੌਤ ਦੀ ਗੁਥੀ ਪੁਲਸ ਨੇ ਸੁਲਝਾ ਲਈ ਹੈ। ਰੋਹਿਤ ਸ਼ੇਖਰ ਤਿਵਾਰੀ ਦੀ ਮੌਤ ਕੁਦਰਤੀ ਨਹੀਂ ਬਲਕਿ ਉਸਦਾ ਕਤਲ ਕੀਤਾ ਗਿਆ ਅਤੇ ਕਤਲ ਕਰਨ ਵਾਲਾ ਕੋਈ ਬਾਹਰੀ ਨਹੀਂ ਬਲਕਿ ਘਰ ਦਾ ਹੀ ਮੈਂਬਰ ਨਿਕਲਿਆ। ਰੋਹਿਤ ਦੀ ਮੌਤ ਨਾਲ ਜੁੜੇ ਕਈ ਰਾਜ ਸਾਹਮਣੇ ਆ ਚੁੱਕੇ ਹਨ ਪਰ ਹੁਣ ਬਤੋਰ ਕਤਲ ਉਸਦੀ ਪਤਨੀ ਦਾ ਨਾਮ ਸਾਹਮਣੇ ਆਇਆ ਹੈ ਜਿਸਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਰੋਹਿਤ ਦੀ ਮੌਤ ਦੇ ਬਾਅਦ ਜਦ ਪੁਲਸ ਨੇ ਮਾਮਲਾ ਸ਼ੁਰੂ ਕੀਤਾ ਤਾ ਸ਼ੱਕ ਦੀ ਸੂਈ ਪਰਵਾਰ ਤੇ ਜਾ ਘੁੱਮੀ ਅਤੇ ਹੋਲੀ ਹੋਲੀ ਹਕੀਕਤ ਸਾਹਮਣੇ ਆ ਗਈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

ਰੋਹਿਤ ਸ਼ੇਖਰ ਦੀ ਮੌਤ ਏ ਬਾਅਦ ਉਸਦੀ ਪਤਨੀ ਅਪੂਰਵਾ ਲਗਾਤਰ ਆਪਣੇ ਬਿਆਨ ਬਦਲ ਰਹੀ ਸੀ ਜਿਸ ਕਰਕੇ ਪੁਲਸ ਨੂੰ ਉਸ ਤੇ ਸ਼ੱਕ ਹੋਇਆ ਅਤੇ ਪੁੱਛਗਿੱਛ ਵਿਚ ਉਹਨਾਂ ਖੁਦ ਹੀ ਕਬੂਲ ਲਿਆ ਕਿ ਉਸਨੇ ਕਤਲ ਕੀਤਾ ਹੈ। ਰੋਹਿਤ ਨੇ ਬਹੁਤ ਜਿਆਦਾ ਪਿਆਰ ਕਰਨ ਵਾਲੀ ਅਪੂਰਵਾ ਕਿਵੇਂ ਅਤੇ ਕਿਹੜੇ ਹਾਲਾਤਾਂ ਵਿਚ ਉਸਨੇ ਆਪਣੇ ਹੀ ਪਤੀ ਨੂੰ ਕਤਲ ਕਰ ਦਿੱਤਾ ਇਹ ਸਵਾਲ ਸਭ ਦੇ ਮਨ ਵਿਚ ਆਉਂਦੇ ਹਨ ਤਾ ਆਓ ਜਾਣਦੇ ਹਾਂ ਪੂਰਾ ਮਾਮਲਾ।

ਵਿਆਹ ਦੇ ਬਾਅਦ ਦਿੱਲੀ ਦੀ ਡਿਫੈਂਸ ਕਾਲੋਨੀ ਵਿਚ ਅਪੂਰਵਾ ਆਪਣੇ ਪਤੀ ਰੋਹਿਤ ਸ਼ੇਖਰ ਦੇ ਨਾਲ ਰਹਿਣ ਲੱਗੀ ਸੀ ਪਰ ਇਹ ਰਿਸ਼ਤਾ ਜਿਆਦਾ ਸਮਾਂ ਤੱਕ ਠੀਕ ਨਹੀਂ ਰਿਹਾ ਅਸਲ ਵਿਚ ਵਿਆਹ ਦੇ ਇਕ ਸਾਲ ਬਾਅਦ ਹੀ ਅਪੂਰਵਾ ਨੂੰ ਆਪਣੇ ਪਤੀ ਰੋਹਿਤ ਸਿਖਰ ਦੀ ਗਰਲ ਫ੍ਰੇਂਡ ਦੇ ਬਾਰੇ ਵਿਚ ਪਤਾ ਲੱਗ ਗਿਆ ਜਿਸਦੇ ਕਾਰਨ ਇਹਨਾਂ ਦੀ ਵਿਹਾਉਤਾ ਜ਼ਿੰਦਗੀ ਦੀ ਗੱਡੀ ਪਟੜੀ ਤੋਂ ਉਤਰ ਗਈ ਅਤੇ ਮਾਮਲਾ ਵਿਗੜਦਾ ਹੀ ਚਲਾ ਗਿਆ ਅਪੂਰਵਾ ਦੇ ਅਨੁਸਾਰ ਰੋਹਿਤ ਸ਼ੇਖਰ ਆਪਣੀ ਗਰਲ ਫ੍ਰੈਂਡ ਨੂੰ ਮਿਲਣ ਅਕਸਰ ਹੀ ਜਾਂਦੇ ਸੀ ਜੋ ਕਿ ਉਸਨੂੰ ਪੰਸਦ ਨਹੀਂ ਸੀ ਅਤੇ ਫਿਰ ਗੱਲ ਵਿਗੜ ਗਈ ਅਤੇ ਫਿਰ ਇਕ ਮਹੀਨੇ ਦੇ ਲਈ ਅਪੂਰਵਾ ਆਪਣੇ ਪੇਕੇ ਘਰ ਚਲੀ ਗਈ।

ਬੀਤੀ 11 ਅਪ੍ਰੈਲ ਨੂੰ ਰੋਹਿਤ ਸ਼ੇਖਰ ਆਪਣੀ ਗਰਲ ਫ੍ਰੈਂਡ ਦੇ ਨਾਲ ਵੋਟ ਪਾਉਣ ਦੇ ਲਈ ਉਤਰਾਖੰਡ ਗਿਆ ਸੀ ਜੋ ਕਿ ਪਤਨੀ ਨੂੰ ਪੰਸਦ ਨਹੀਂ ਸੀ ਅਸਲ ਵਿਚ ਉਸੇ ਦੌਰਾਨ ਅਪੂਰਵਾ ਨੇ ਰੋਹਿਤ ਨੂੰ ਵੀਡੀਓ ਕਾਲ ਕੀਤਾ ਤਾ ਉਹਨਾਂ ਨਸ਼ੇ ਦੀ ਹਾਲਤ ਵਿਚ ਹੀ ਚੁੱਕ ਲਿਆ ਜਿਸ ਵਿਚ ਉਸਦੀ ਗਰਲ ਫ੍ਰੈਂਡ ਵੀ ਨਾਲ ਸੀ ਮੰਨਿਆ ਜਾ ਰਿਹਾ ਹੈ ਕਿ ਰੋਹਿਤ ਸ਼ੇਖਰ ਆਪਣੀ ਗਰਲ ਫ੍ਰੈਂਡ ਦੇ ਨਾਲ ਗਲਤ ਹਾਲਤ ਵਿਚ ਸੀ ਜਿਸਨੂੰ ਉਸਦੀ ਪਤਨੀ ਨੇ ਦੇਖ ਲਿਆ ਅਤੇ ਫਿਰ ਬਵਾਲ ਖੜਾ ਹੋ ਗਿਆ। ਆਪਣੇ ਪਤੀ ਨੂੰ ਦੂਜੀ ਕੁੜੀ ਦੇ ਨਾਲ ਦੇਖ ਕੇ ਅਪੂਰਵਾ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸਨੇ ਸਭ ਕੁਝ ਖਤਮ ਕਰਨ ਦਾ ਫੈਸਲਾ ਲੈ ਲਿਆ।

ਜਦ ਰੋਹਿਤ ਸ਼ੇਖਰ ਤਿਵਾਰੀ ਵੋਟ ਪਾ ਕੇ ਆਏ ਤਾ ਦੋਨਾਂ ਦੇ ਵਿਚ ਬਹੁਤ ਝਗੜਾ ਹੋਇਆ। ਮੀਡੀਆ ਦੇ ਅਨੁਸਾਰ ਘਟਨਾ ਵਾਲੀ ਰਾਤ ਦੋਨਾਂ ਦੇ ਵਿਚ ਕਾਫੀ ਕਿਹਾ ਸੁਣੀ ਹੋਈ ਜਿਸਦੇ ਕਾਰਨ ਦੋਨਾਂ ਨੇ ਹੀ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਇਹਨਾਂ ਸਭ ਦੇ ਵਿਚ ਰੋਹਿਤ ਸ਼ੇਖਰ ਦੀ ਮੌਤ ਹੋ ਗਈ ਇਹ ਪੂਰਾ ਮਾਮਲਾ ਪੋਸਟਮਾਰਟਮ ਦੇ ਬਾਅਦ ਖੁਲਾਸਾ ਹੋਇਆ ਅਤੇ ਫਿਰ ਪੁਲਸ ਦਾ ਸ਼ੱਕ ਅਪੂਰਵਾ ਤੇ ਗਿਆ ਜਿਸਦੇ ਬਾਅਦ ਪੂਰੇ ਘਰ ਦੇ ਨੌਕਰਾਂ ਤੋਂ ਪੁੱਛ ਗਿੱਛ ਕੀਤੀ ਅਤੇ ਫਿਰ ਉਸਨੇ ਕਬੂਲ ਕਰ ਲਿਆ ਕਿ ਰੋਹਿਤ ਨੂੰ ਉਸਨੇ ਹੀ ਮਾਰਿਆ ਹੈ। ਸਬੂਤ ਮਿਟਾਉਣ ਲਈ ਅਪੂਰਵਾ ਨੇ ਰੋਹਿਤ ਦਾ ਮੋਬਾਇਲ ਫੌਰਮੇਟ ਕੀਤਾ। ਘਰ ਦੇ ਸੀ ਸੀ ਟੀ ਵੀ ਕੈਮਰੇ ਵੀ ਚੈਕ ਕੀਤੇ ਗਏ ਜਦਕਿ ਉਸ ਰਾਤ ਕੋਈ ਘਰ ਦੇ ਅੰਦਰ ਅਣਜਾਣ ਬੰਦਾ ਨਹੀਂ ਆਇਆ। ਦੋ ਸੀ ਸੀ ਟੀ ਵੀ ਕੈਮਰੇ ਜੋ ਕਿ ਰੋਹਿਤ ਦੇ ਕਮਰੇ ਦੇ ਅੱਗੇ ਸਨ ਉਹ ਖਰਾਬ ਪਾਏ ਗਏ। ਰਾਤ ਇੱਕ ਵਜੇ ਰੋਹਿਤ ਸੌਣ ਲਈ ਗਿਆ ਪਰ ਅਗਲੇ ਦਿਨ 4 ਵਜੇ ਤੱਕ ਨਹੀਂ ਉਠਿਆ। ਗਲਾ ਅਤੇ ਮੂੰਹ ਦਬਾ ਕੇ ਉਸਦੀ ਹੱਤਿਆ ਕੀਤੀ ਗਈ ਸੀ।error: Content is protected !!