BREAKING NEWS
Search

ਆਪਣੇ ਕੱਪੜਿਆਂ ਵਿੱਚ ਫਿੱਟ ਕਰੋ ਇਹ ਛੋਟਾ AC ਤੇ ਸਾਰਾ ਦਿਨ ਲਵੋ ਠੰਡ ਦਾ ਨਜ਼ਾਰਾ

ਜਪਾਨ ਦੀ ਦਿੱਗਜ ਕੰਪਨੀ ਸੋਨੀ ਨੇ ਦੁਨੀਆ ਦਾ ਸਭ ਤੋਂ ਛੋਟਾ AC ਮਾਰਕੀਟ ਵਿਚ ਲਾਂਚ ਕੀਤਾ ਹੈ ਜੋ ਤੁਹਾਡੇ ਕੱਪੜਿਆਂ ਵਿੱਚ ਫਿੱਟ ਹੋ ਜਾਵੇਗਾ ਅਤੇ ਤੁਸੀਂ ਸਾਰਾ ਦਿਨ ਠੰਡ ਦਾ ਨਜ਼ਾਰਾ ਲੈ ਸਕਦੇ ਹੋ। ਇਹ ਏਸੀ ਮੋਬਾਇਲ ਫੋਨ ਤੋਂ ਵੀ ਛੋਟਾ ਹੈ। ਸੋਨੀ ਦੇ ਇਸ ਏਅਰ ਕੰਡੀਸ਼ਨਰ ਦਾ ਨਾਂ Reon Pocket ਹੈ।

ਇਹ ਏਸੀ ਗਰਮੀਆਂ ’ਚ ਤੁਹਾਨੂੰ ਠੰਡਕ ਪਹੁੰਚਾਏਗਾ ਅਤੇ ਸਰਦੀਆਂ ’ਚ ਇਹ ਤੁਹਾਨੂੰ ਗਰਮ ਰੱਖੇਗਾ। ਸੋਨੀ ਨੇ ਇਸ ਪਾਕੇਟ ਸਾਈਜ਼ AC ਲਈ ਕ੍ਰਾਊਡਫੰਡਿੰਗ ਪਲੇਟਫਾਰਮ ਲਾਂਚ ਕੀਤਾ ਹੈ। ਇਸ ਏਸੀ ਨੂੰ ਇਕ ਸਮਾਲ ਬੈਗ ਜਾਂ ਗਰਦਨ ਦੇ ਪਿੱਛੇ ਰੱਖਿਆ ਜਾ ਸਕਦਾ ਹੈ।

ਇਸ ਏਅਰ ਕੰਡੀਸ਼ਨਰ ਨੂੰ ਇਕ ਖਾਸ ਤਰ੍ਹਾਂ ਦੇ ਇਨਰ ਵਿਅਰ ਦੇ ਨਾਲ ਹੀ ਪਹਿਨਿਆ ਜਾ ਸਕਦਾ ਹੈ। ਸੋਨੀ ਦੇ ਇਸ ਏਸੀ ਦੇ ਤਾਪਮਾਨ ਨੂੰ ਤੁਸੀਂ ਮੋਬਾਇਲ ਐਪ ਰਾਹੀਂ ਕੰਟਰੋਲ ਕਰ ਸਕਦੇ ਹੋ। ਸੋਨੀ ਦਾ Reon Pocket ਏਸੀ ਪਲੇਟਿਅਰ ਐਲੀਮੈਂਟਸ ਨਾਲ ਬਣਾਇਆ ਹੈ, ਜੋ ਬੜੀ ਤੇਜ਼ੀ ਨਾਲ ਗਰਮ ਅਤੇ ਠੰਡਾ ਹੁੰਦਾ ਹੈ।

ਇਸ ACਦੇ ਨਾਲ ਇਨਰ ਵਿਅਰ ਸਮਾਲ, ਮੀਡੀਅਮ ਅਤੇ ਲਾਰਜ ਸਾਈਜ਼ ’ਚ ਹਨ ਅਤੇ ਫਿਲਹਾਲ ਇਹ ਸਿਰਫ ਪੁਰਸ਼ਾਂ ਲਈ ਉਪਲੱਬਧ ਹੈ। ਇਨਰਵਿਅਰ ਦੇ ਪਿੱਛੇ ਇਕ ਪਾਕੇਟ ਹੁੰਦੀ ਹੈ, ਜਿਸ ਵਿਚ ਇਹ ਏਸੀ ਆਸਾਨੀ ਨਾਲ ਆ ਜਾਂਦਾ ਹੈ। ਇਹ ਸਮਾਰਟ ਏਸੀ 2 ਘੰਟੇ ਚਾਰਜ ਕਰਨ ਤੋਂ ਬਾਅਦ ਪੂਰਾ ਦਿਨ ਇਸਤੇਮਾਲ ਕੀਤਾ ਜਾ ਸਕਦਾ ਹੈ।

ਕੀਮਤ
ਸੋਨੀ ਦੇ Reon Pocket ਏਸੀ ਦੀ ਕੀਮਤ 14,080 ਯੇਨ (ਕਰੀਬ 9,000 ਰੁਪਏ) ਹੈ। ਇਹ ਕੀਮਤ ਇਕ ਏਅਰ ਕੰਡੀਸ਼ਨਰ ਅਤੇ ਇਕ ਇਨਰਵਿਅਰ ਦੀ ਹੈ। ਉਥੇ ਹੀ ਇਕ ਏਅਰ ਕੰਡੀਸ਼ਨਰ ਅਤੇ 5 ਇਨਰਵਿਅਰ ਵਾਲੇ ਪੈਕ ਦੀ ਕੀਮਤ 19,030 ਯੇਨ (ਕਰੀਬ 12,100 ਰੁਪਏ) ਹੈ।error: Content is protected !!