ਕਿਸਾਨਾਂ ਦੇ ਖਾਤਿਆਂ ਵਿਚ ਅਚਾਨਕ ਪੈਸੇ ਆਉਣ ਲੱਗੇ ਹਨ ਜਿਸ ਕਰਕੇ ਕਿਸਾਨ ਪੈਸੇ ਮਿਲਣ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੇ ਹਨ, ਮਹਾਰਾਸ਼ਟਰ ਦੇ ਬੀੜ ‘ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਉੱਥੋਂ ਦੇ ਲੋਕਾਂ ਦੇ ਬੈਂਕ ਅਕਾਉਂਟਾਂ ‘ਚ ਅਚਾਨਕ ਪੈਸੇ ਜਮ੍ਹਾਂ ਹੋਣ ਲੱਗੇ। ਕਿਸੇ ਦੇ ਖਾਤੇ ‘ਚ 500 ਰੁਪਏ ਤੇ ਕਿਸੇ ਦੇ ਖਾਤੇ ‘ਚ 2500 ਰੁਪਏ ਜਮ੍ਹਾਂ ਹੋਏ ਹਨ।
ਬੈਂਕ ਅਕਾਉਂਟਾਂ ‘ਚ ਆਏ ਪੈਸੇ ਹੁਣ ਲੋਕਾਂ ‘ਚ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਕਿ ਆਖਰ ਇਹ ਪੈਸੇ ਆਏ ਕਿੱਥੋਂ। ਮਾਮਲਾ ਅਜੇ ਤਕ ਸਾਫ ਨਹੀਂ ਹੋ ਪਾਇਆ। ਇਸ ਮਾਮਲੇ ਨੂੰ ਲੈ ਕੇ ਅਜੇ ਤਕ ਬੈਂਕ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਕਿਸਾਨਾਂ ਨੂੰ ਪਹਿਲਾਂ ਲੱਗਿਆ ਕਿ ਕਿਸੇ ਸਰਕਾਰੀ ਸਕੀਮ ਜਾਂ ਫਸਲ ਬੀਮੇ ਦਾ ਪੈਸਾ ਉਨ੍ਹਾਂ ਦੇ ਖਾਤੇ ‘ਚ ਆਇਆ ਹੈ।ਬਾਅਦ ‘ਚ ਸਾਫ ਹੋਇਆ ਕਿ ਪੈਸਾ ਉਨ੍ਹਾਂ ਲੋਕਾਂ ਦੇ ਅਕਾਉਂਟ ‘ਚ ਆਇਆ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ।ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਤੋਂ ਪਹਿਲਾ ਹਰ ਇਕ ਵਿਅਕਤੀ ਦੇ ਖਾਤੇ ਵਿਚ 15 ਲੱਖ ਪਾਉਣ ਦਾ ਵਾਦਾ ਕੀਤਾ ਸੀ,ਲੋਕਾ ਨੂੰ ਹਜੇ ਵੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਓਹਨਾ ਦੇ ਖਾਤਿਆਂ ਚ ਪੈਸੇ ਪਾਉਣਗੇ,
ਇਹਨਾਂ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਆਉਣ ਤੋਂ ਬਾਅਦ ਲੋਕਾਂ ‘ਚ ਇਸ ਗੱਲ ਦੀ ਅਫਵਾਹ ਵੀ ਫੈਲ ਗਈ ਕਿ ਕੀ ਪ੍ਰਧਾਨ ਮੰਤਰੀ ਮੋਦੀ ਪੈਸੇ ਖਾਤੇ ‘ਚ ਭੇਜ ਕੇ ਆਪਣਾ ਚੋਣ ਵਾਅਦਾ ਪੂਰਾ ਕਰ ਰਹੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ