BREAKING NEWS
Search

ਆਪਣੀ ਮਾਲਕਣ ਦੀ ਆਵਾਜ਼ ਕੱਢ ਕੇ ਤੋਤੇ ਨੇ ਕੀਤੇ ਆਨਲਾਈਨ ਆਰਡਰ, ਘਰ ਲੱਗਾ ਚੀਜ਼ਾਂ ਦਾ ਢੇਰ ਦੇਖੋ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ: ਇੰਗਲੈਂਡ ਵਿੱਚ ਇੱਕ ਤੋਤੇ ਨੇ ਆਪਣੀ ਮਾਲਕਣ ਨੂੰ ਜ਼ੋਰਦਾਰ ਝਟਕਾ ਦਿੱਤਾ। ਦਰਅਸਲ ਅਫ਼ਰੀਕੀ ਮੂਲ ਦੇ ਤੋਤੇ ਰੈਕੋ ਨੇ ਆਪਣੀ ਮਾਲਕਣ ਦੀ ਅਮੇਜ਼ਨ ਅਲੈਕਸਾ ਦਾ ਇਸਤੇਮਾਲ ਕਰਕੇ ਖ਼ੁਦ ਲਈ ਚੀਜ਼ਾਂ ਮੰਗਵਾ ਲਈਆਂ। ਮਾਲਕਣ ਨੂੰ ਅਹਿਸਾਸ ਹੋਇਆ ਕਿ ਕ੍ਰਿਸਮਸ ਮੌਕੇ ਤੋਤਾ ਖ਼ੁਦ ਨੂੰ ਖ਼ੁਦ ਹੀ ਤੋਹਫੇ ਦੇ ਰਿਹਾ ਹੈ।

ਰਿਪੋਰਟ ਮੁਤਾਬਕ ਰੈਕੋ ਨੇ ਆਪਣੇ ਪਸੰਦੀਦਾ ਸਨੈਕਸ ਤੋਂ ਇਲਾਵਾ ਤਰਬੂਜ਼, ਕਿਸ਼ਮਸ, ਬ੍ਰੋਕਲੀ ਤੇ ਆਈਸਕ੍ਰੀਮ ਦੇ ਨਾਲ-ਨਾਲ ਇੱਕ ਬਲਬ ਤੇ ਪਤੰਗ ਤਕ ਦਾ ਆਰਡਰ ਦੇ ਦਿੱਤਾ। ਅਫ਼ਰੀਕਾ ਦੇ ਇਹ ਭੂਰੇ ਤੋਤੇ ਇਨਸਾਨਾਂ ਦੀ ਆਵਾਜ਼ ਦੀ ਜ਼ਬਰਦਸਤ ਨਕਲ ਕਰਨ ਲਈ ਜਾਣੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਰੈਕੋ ਲਗਾਤਾਰ ਆਪਣੇ ਲਈ ਚੀਜ਼ਾਂ ਆਰਡਰ ਕਰ ਰਿਹਾ ਹੈ ਤੇ ਇਹ ਉਸ ਦੀ ਆਦਤ ਬਣ ਗਈ ਹੈ।

ਇਸ ਸਬੰਧੀ ਤੋਤੇ ਦੀ ਮਾਲਕਣ ਨੇ ਕਿਹਾ ਕਿ ਤੋਤੇ ਦੀ ਇਸ ਹਰਕਤ ਤੋਂ ਉਸ ਨੂੰ ਕਾਫੀ ਝਟਕਾ ਲੱਗਾ। ਜਦੋਂ ਉਹ ਦਫ਼ਤਰੋਂ ਆਉਂਦੀ ਹੈ ਤਾਂ ਉਸ ਨੂੰ ਸਾਰੇ ਆਰਡਰਾਂ ਦੀ ਲਿਸਟ ਵੇਖਣੀ ਪੈਂਦੀ ਹੈ ਤੇ ਫਾਲਤੂ ਆਰਡਰ ਰੱਦ ਕਰਨੇ ਪੈਂਦੇ ਹਨ। ਭਾਵੇਂ ਰੈਕੋ ਸ਼ੈਤਾਨੀ ਕਰਦਾ ਹੈ ਫਿਰ ਵੀ ਮਾਲਕਣ ਕਹਿੰਦੀ ਹੈ ਕਿ ਉਹ ਬੇਹੱਦ ਪਿਆਰਾ ਹੈ। ਜਦੋਂ ਉਹ ਘਰ ਆਉਂਦੀ ਹੈ ਤਾਂ ਉਹ ਪਹਿਲਾਂ ਹੀ ਉਸ ਲਈ ਰੋਮਾਂਟਿਕ ਗਾਣੇ ਵਜਾ ਕੇ ਰੱਖਦਾ ਹੈ।error: Content is protected !!