ਇਹ ਖ਼ਬਰ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹੈ। ਜਿੱਥੇ ਕਿ ਨਹਿਰ ਵਿੱਚ ਡਿੱਗਣ ਨਾਲ ਇੱਕ ਔਰਤ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਹਿਰ ਦੇ ਪਾਣੀ ਵਿੱਚ ਡੁੱਬਣ ਵਾਲੀ ਔਰਤ ਦਾ ਨਾਮ ਸੁਰਜੀਤ ਕੌਰ ਹੈ। ਜੋ ਕਿ ਰਣਬੀਰ ਪੂਰੇ ਪਿੰਡ ਦੀ ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਕ ਹਾਦਸੇ ਵਾਲੀ ਰਾਤ ਉਹ ਆਪਣੇ ਪਤੀ ਹਰਬਜੀਤ ਸਿੰਘ ਜੋ ਭਾਰਤੀ ਫੌਜ ਵਿੱਚ ਨੌਕਰੀ ਕਰਦਾ ਹੈ ਨਾਲ ਸਕੂਟਰੀ ਤੇ ਸਮਾਣਾ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਕਾਰਜ ਪਿੰਡ ਨੇੜੇ ਨਹਿਰ ਕੋਲ ਇਹ ਹਾਦਸਾ ਵਾਪਰ ਗਿਆ।
ਜਿਸ ਕਾਰਨ ਦੋਵੇਂ ਪਤੀ ਪਤਨੀ ਨਹਿਰ ਵਿੱਚ ਜਾ ਡਿੱਗੇ। ਹਰਬਜੀਤ ਸਿੰਘ ਨੂੰ ਤਾਂ ਉੱਥੇ ਮੌਜੂਦ ਲੋਕਾਂ ਨੇ ਕਿਸੇ ਤਰੀਕੇ ਨਾਲ ਨਹਿਰ ਚੋਂ ਕੱਢ ਲਿਆ। ਪਰ ਉਸ ਦੀ ਪਤਨੀ ਤੇਜ਼ ਵਹਾਅ ਕਾਰਨ ਨਹਿਰ ਵਿੱਚ ਹੜ੍ਹ ਗਈ। ਲੜਕੀ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੇ ਤੌਰ ਤੇ ਇਲਜ਼ਾਮ ਆਪਣੇ ਜੁਆਈ ਹਰਬਜੀਤ ਸਿੰਘ ਤੇ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਬਜੀਤ ਨੇ ਇਹ ਸਭ ਕੁਝ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਹੈ। ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਭੈਣ ਤੈਰਨਾ ਨਹੀਂ ਜਾਣਦੀ ਸੀ।
ਪਰ ਫ਼ੌਜੀ ਹੋਣ ਕਰਕੇ ਹਰਬਜੀਤ ਤੈਰਨ ਵਿੱਚ ਮਾਹਿਰ ਸੀ। ਉਨ੍ਹਾਂ ਦੱਸਿਆ ਹੈ ਕਿ ਹਾਦਸੇ ਤੋਂ ਪਹਿਲਾਂ ਘਰੋਂ ਨਿਕਲਣ ਸਮੇਂ ਹਰਬਜੀਤ ਨੇ ਗੱਡੀ ਦਾ ਟਾਇਰ ਵਿੱਚੋਂ ਹਵਾ ਕੱਢ ਦਿੱਤੀ ਸੀ। ਜਿਸ ਕਾਰਨ ਉਹ ਸਕੂਟਰੀ ਲਿਜਾਣ ਵਿੱਚ ਸਫਲ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਦੋਸ਼ੀ ਇਸ ਸਮੇਂ ਫ਼ਿਰੋਜ਼ਪੁਰ ਤੋਂ ਵੀ ਦਿੰਦੀ ਛੁੱਟੀ ਤੇ ਆਇਆ ਹੋਇਆ ਸੀ। ਉਨ੍ਹਾਂ ਨੇ ਮੀਡੀਆ ਜ਼ਰੀਏ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਬਿਆਨ ਕੀਤਾ ਹੈ ਕਿ ਇਹ ਸਭ ਕੁਝ ਉਸ ਦੇ ਸਾਹਮਣੇ ਟਰੱਕ ਆਉਣ ਨਾਲ ਹੋਇਆ ਹੈ। ਜਿਸ ਦੀਆਂ ਲਾਈਟਾਂ ਦੀ ਤੇਜ਼ ਰੌਸ਼ਨੀ ਕਰਕੇ ਸਕੂਟਰੀ ਨਹਿਰ ਵਿੱਚ ਜਾ ਡਿੱਗੀ। ਪਰ ਡੁੱਬਣ ਵਾਲੀ ਲੜਕੀ ਦੇ ਪਰਿਵਾਰ ਨੇ ਆਪਣੇ ਜੁਆਈ ਤੇ ਹੀ ਦੋਸ਼ ਲਗਾਏ ਹਨ। ਹੁਣ ਇਸ ਮਾਮਲੇ ਵਿੱਚ ਅਸਲ ਸੱਚਾਈ ਕੀ ਹੈ। ਇਹ ਤਾਂ ਪੁਲਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਆਪਣੀ ਪਤਨੀ ਨਾਲ ਨਹਿਰ ਕੋਲੋਂ ਲੰਘ ਰਿਹਾ ਸੀ ਫ਼ੌਜੀ, ਅੱਗੇ ਦੋਵਾਂ ਨਾਲ ਜੋ ਹੋਇਆ ਵੇਖਕੇ ਉੱਡ ਜਾਣਗੇ ਹੋਸ਼
ਤਾਜਾ ਜਾਣਕਾਰੀ