BREAKING NEWS
Search

ਆਨੰਦਪੁਰ ਸਾਹਿਬ ਵਿਖੇ ਐਮਰਜੈਂਸੀ ਵਾਲੇ ਹਾਲਾਤ ਸੰਗਤ ਮੁੜ ਰਹੀ ਹੈ ਵਾਪਸ

ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ 18 ਤੋਂ 21 ਮਾਰਚ ਤੱਕ ਹੋਲਾ – ਮਹੱਲਾ ਦਾ ਸਲਾਨਾ ਖਾਲਸਈ ਤਿਉਹਾਰ ਮਨਾਇਆ ਜਾ ਰਿਹਾ ਹੈ । ਪਰ ਇਸ ਮੌਕੇ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਕਾਰਨ ਸੰਗਤਾਂ ਰੱਜ ਖੱਜਲ – ਖੁਆਰ ਹੋ ਰਹੀਆਂ ਹੈ ।

ਮਿਲੀ ਜਾਣਕਾਰੀ ਮੁਤਾਬਕ ਟ੍ਰੈਫਿਕ ਵਿਵਸਥਾ ਦੇ ਨਾਂ ‘ਤੇ ਲੰਗਰ ਵਾਲੀਆਂ ਗੱਡੀਆਂ ਕੋਲ ਮੇਲਾ ਪਾਸ ਹੋਣ ਦੇ ਬਾਵਜੂਦ ਲੰਘਣ ਨਹੀਂ ਦਿੱਤਾ ਜਾ ਰਿਹਾ । ਸਥਾਨਕ ਵਾਸੀ ਤੇ ਬਿਮਾਰ ਲੋਕ ਵੀ ਘਰਾਂ ‘ਚ ਨਜ਼ਰਬੰਦ ਹੋਣ ਲਈ ਮਜ਼ਬੂਰ ਹਨ ।

ਮੀਡੀਆਂ ਦੀਆਂ ਗੱਡੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ । ਵੱਡੀ ਗਿਣਤੀ ‘ਚ ਸੰਗਤਾਂ ਪੁਲਿਸ ਦੇ ਵਿਹਾਰ ਤੋਂ ਤੰਗ ਹੋ ਕੇ ਰਾਹ ਵਿੱਚੋਂ ਹੀ ਵਾਪਸ ਮੁੜ ਰਹੀਆਂ ਹਨ । ਅਜਿਹੇ ਹਾਲਾਤਾਂ ਵਿੱਚ ਡਿਪਟੀ ਕਮਿਸ਼ਨਰ ਡਾ . ਸੁਮੀਤ ਜਾਰੰਗਲ ਤੇ ਜ਼ਿਲ੍ਹਾ ਪੁਲਿਸ ਕਪਤਾਨ ਸਵਪਨ ਸ਼ਰਮਾ ਖ਼ਿਲਾਫ਼ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵੱਲੋਂ ਪੱਤਰਕਾਰ ਸੰਮੇਲਨ ਬੁਲਾਇਆ ਗਿਆ ।

ਸੰਗਤ ਮੁਤਾਬਕ ਹੋਲਾ – ਮਹੱਲਾ ਮੌਕੇ ਪ੍ਰਸ਼ਾਸਨ ਦੇ ਸਿੱਖ ਪਰੰਪਰਾਵਾਂ ਤੇ ਹੋਲਾ – ਮਹੱਲਾ ਦੀ ਰਵਾਇਤ ਤੋਂ ਅਨਜਾਣ ਹੋਣ ਅਤੇ ਗ਼ੈਰ – ਜ਼ਿੰਮੇਵਾਰ ਪ੍ਰਬੰਧਾਂ ਕਾਰਨ ਖਾਲਸੇ ਦੀ ਧਰਤੀ ‘ਤੇ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ ਗਏ ਹਨ ।



error: Content is protected !!