BREAKING NEWS
Search

ਆਟੇ ਵਿੱਚ ਮਿਲਾਓ ਇਹ ਚੀਜ਼ ਸੌ ਸਾਲ ਤੱਕ ਗੈਸ , ਮੋਟਾਪਾ, ਚਰਬੀ ਨੇੜੇ ਨਹੀਂ ਆਉਣਗੇ

ਗੈਸ, ਬਦਹਜ਼ਮੀ, ਕਬਜ਼ ਅਤੇ ਮੋਟਾਪਾ ਆਦਿ ਦੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਇਸ ਦਾ ਮੁੱਖ ਕਾਰਨ ਸਾਡਾ ਗਲਤ ਖਾਣ ਪੀਣ ਅਤੇ ਗਲਤ ਲਾਈਫ ਸਟਾਈਲ ਹੈ । ਅੱਜ ਕੱਲ੍ਹ ਜੰਕ ਫੂਡ, ਫਾਸਟ ਫੂਡ ਅਤੇ ਤਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਵਧ ਗਿਆ ਹੈ । ਜਿਸ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆ ਉਤਪੰਨ ਹੁੰਦੀ ਹੈ । ਕਬਜ਼ ਦੀ ਸਮੱਸਿਆ ਸੈਂਕੜੇ ਰੋਗਾਂ ਦੀ ਜੜ੍ਹ ਹੈ । ਅੱਜ ਇਸ ਆਰਟੀਕਲ ਵਿੱਚ ਕਬਜ਼ ਅਤੇ ਪੇਟ ਦੀਆਂ ਬੀਮਾਰੀਆਂ ਦੂਰ ਕਰਨ ਦੇ ਨੁਸਖੇ ਬਾਰੇ ਗੱਲ ਕਰਾਂਗੇ । ਇਸ ਲਈ ਤੁਸੀਂ ਸਿਰਫ ਬੱਸ ਆਟੇ ਵਿੱਚ ਇੱਕ ਚੀਜ਼ ਮਿਲਾਉਣੀ ਹੈ ਅਤੇ ਗੈਸ ਦੀ ਸਮੱਸਿਆ ਤੁਹਾਨੂੰ ਜ਼ਿੰਦਗੀ ਭਰ ਨਹੀਂ ਹੋਵੇਗੀ ।

ਇੰਝ ਕਰੋ ਕਬਜ਼ ਦੀ ਸਮੱਸਿਆ ਦੂਰ
ਅੱਜ ਕੱਲ੍ਹ ਓਟਸ (oats) ਜਾਂ ਓਟਮੀਲ ਕਾਫੀ ਪ੍ਰਚੱਲਿਤ ਹੋ ਰਿਹਾ ਹੈ । ਇਸ ਨੂੰ ਬਣਾਉਣ ਵਾਲੀਆਂ ਕੰਪਨੀਆਂ ਇਸ ਦੇ ਗੁਣਾਂ ਨੂੰ ਪ੍ਰਚਾਰਿਤ ਕਰਕੇ ਗ੍ਰਾਹਕਾਂ ਤੋਂ ਮੋਟੀ ਰਕਮ ਵਸੂਲ ਕੇ ਆਪਣੀਆਂ ਜੇਬਾਂ ਭਰ ਰਹੀਆਂ ਹਨ । ਭੋਲੇ ਭਾਲੇ ਲੋਕ ਠੱਗੇ ਜਾ ਰਹੇ ਹਨ ।ਓਟਸ ਕੋਈ ਖਾਸ ਚੀਜ਼ ਨਹੀਂ, ਸਗੋਂ ਜੌੰ ਜਾਂ ਜੌਂ ਦੇ ਆਟੇ ਨੂੰ ਕਿਹਾ ਜਾਂਦਾ ਹੈ । ਜੇ ਜੌੰ ਸਿੱਧੇ ਤੌਰ ਤੇ ਬਾਜ਼ਾਰ ਵਿੱਚੋਂ ਲਈਏ ਬਹੁਤ ਸਸਤਾ ਮਿਲ ਜਾਂਦਾ ਹੈ । ਇਸ ਦੀ ਤਸੀਰ ਠੰਢੀ ਹੋਣ ਕਰਕੇ ਇਹ ਪੇਟ ਨੂੰ ਠੰਡਕ ਦਿੰਦਾ ਹੈ । ਇਸ ਤੋਂ ਇਲਾਵਾ ਇਸ ਵਿਚ ਫਾਈਬਰ ਵੀ ਕਾਫ਼ੀ ਵੱਡੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ । ਜੋ ਸਾਡਾ ਪਾਚਣ ਦਰੁਸਤ ਰੱਖਦਾ ਹੈ ।

ਇੰਝ ਕਰੋ ਪੇਟ ਸਾਫ਼ ਰੱਖਣ ਲਈ ਜੌੰ ਦੀ ਵਰਤੋਂ
ਆਟਾ ਪਿਸਾਉਂਦੇ ਸਮੇਂ ਤਿੰਨ ਭਾਗ ਕਣਕ ਅਤੇ ਇੱਕ ਭਾਗ ਜੌਂ ਨੂੰ ਇਕੱਠੇ ਪਿਸਾਓ । ਜਾਂ ਆਟਾ ਗੁੰਨ੍ਹਦੇ ਸਮੇਂ ਤਿੰਨ ਭਾਗ ਕਣਕ ਦੇ ਆਟੇ ਵਿੱਚ ਇੱਕ ਭਾਗ ਜੌਂ ਦਾ ਆਟਾ ਮਿਲਾਓ । ਇਸ ਆਟੇ ਦੀ ਰੋਟੀ ਗਰਮੀ ਦੇ ਦਿਨਾਂ ਵਿੱਚ ਖਾਓ। ਅਜਿਹਾ ਕਰਨ ਨਾਲ ਜਿੱਥੇ ਆਟੇ ਦੀ ਪੌਸ਼ਟਿਕਤਾ ਵਧਦੀ ਹੈ । ਉੱਥੇ ਸਾਡੇ ਸਰੀਰ ਨੂੰ ਵਡਮੁੱਲੇ ਫਾਇਦੇ ਮਿਲਦੇ ਹਨ । ਜੌਂ ਦੀ ਠੰਢੀ ਤਸੀਰ ਸਾਡੇ ਪੇਟ ਅੰਦਰ ਠੰਢਕ ਪੈਦਾ ਕਰਦੀ ਹੈ ਅਤੇ ਪੇਟ ਵਿੱਚੋਂ ਬਦਹਜ਼ਮੀ, ਗੈਸ ਅਤੇ ਕਬਜ਼ ਨੂੰ ਦੂਰ ਕਰਦੀ ਹੈ ।

ਵਜ਼ਨ ਘੱਟ ਕਰਨ ਲਈ ਜੌਂ ਦੀ ਵਰਤੋਂ
ਇੱਕ ਲੀਟਰ ਪਾਣੀ ਦੇ ਵਿੱਚ ਦੋ ਚਮਚ ਜੌਂ ਦੇ ਮਿਲਾ ਕੇ ਉਬਾਲੋ । ਉਸ ਸਮੇਂ ਤੱਕ ਉਬਾਲਦੇ ਰਹੋ ਜਦੋਂ ਤੱਕ ਪਾਣੀ ਦਾ ਰੰਗ ਹਲਕਾ ਗੁਲਾਬੀ ਨਾ ਹੋ ਜਾਵੇ । ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਛਾਣ ਕੇ ਪੀ ਲਵੋ । ਇਹ ਸਿਰਫ ਮੋਟਾਪਾ ਹੀ ਨਹੀਂ ਘੱਟ ਕਰੇਗਾ ਸਗੋਂ ਇਹ ਇੱਕ ਤਰ੍ਹਾਂ ਦਾ ਡਾਈਯੂਰੈਟਿਕ ਡ੍ਰਿੰਕ ਹੈ ।

ਕੀ ਹੁੰਦਾ ਹੈ ਡਾਈਯੂਰੈਟਿਕ ਡ੍ਰਿੰਕ ?
ਇਹ ਇਕ ਖਾਸ ਤਰ੍ਹਾਂ ਦਾ ਡਰਿੰਕ ਹੁੰਦਾ ਹੈ । ਜੋ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਤੱਤ ਯੂਰਿਨ ਦੇ ਰਸਤੇ ਬਾਹਰ ਕੱਢਦਾ ਹੈ । ਜਿਸ ਨਾਲ ਸਾਡੀਆਂ ਕਿਡਨੀਆਂ ਸਾਫ਼ ਰਹਿੰਦੀਆਂ ਹਨ ਅਤੇ ਇਹ ਸਰੀਰ ਦੀਆਂ ਨਾੜਾਂ ਵਿਚਲੇ ਵਾਧੂ ਕੋਲੈਸਟਰੋਲ ਨੂੰ ਵੀ ਖੋਰ ਕੇ ਯੂਰਿਨ ਦੇ ਰਸਤੇ ਬਾਹਰ ਕੱਢਦਾ ਹੈ । ਜਿਸ ਦੇ ਚੱਲਦੇ ਸਾਡੇ ਦਿਲ ਦੀ ਉਮਰ ਵਧਦੀ ਹੈ । ਪੁਰਾਣੇ ਸਮੇਂ ਵਿੱਚ ਸਾਡੇ ਬਜ਼ੁਰਗ ਜੌਂ ਦਾ ਆਟਾ ਕਣਕ ਵਿੱਚ ਮਿਲਾ ਕੇ ਗਰਮੀ ਦੇ ਮੌਸਮ ਵਿੱਚ ਖਾਂਦੇ ਸਨ । ਪਰ ਅੱਜ ਕੱਲ੍ਹ ਅਸੀਂ ਆਪਣੇ ਪੁਰਾਣੇ ਸਾਦਾ ਜੀਵਨ ਜਿਉਣ ਦੇ ਤੌਰ ਤਰੀਕੇ ਭੁੱਲਦੇ ਜਾ ਰਹੇ ਹਾਂ । ਇਹੀ ਮੁੱਖ ਕਾਰਨ ਹੈ ਕਿ ਅੱਜ ਕੱਲ੍ਹ ਬਿਮਾਰੀਆਂ ਪੁਰਾਣੇ ਸਮਿਆਂ ਨਾਲੋਂ ਲੋਕਾਂ ਨੂੰ ਵੱਧ ਲੱਗ ਰਹੀਆਂ ਹਨ । ਦੋਸਤੋ ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਸਾਂਝਾ ਜ਼ਰੂਰ ਕਰੋ ਜੀ।error: Content is protected !!