BREAKING NEWS
Search

ਆਖਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਨੇ ਲੰਬੇ ਸਮੇਂ ਬਾਅਦ ਅੱਜ ਕਰਨਗੇ ਇਹ ਕੰਮ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਸੁਰੱਖਿਆ ਇਕ ਮਹੱਤਵਪੂਰਨ ਵਿਸ਼ਾ ਹੈ ਜਿਸ ਦੇ ਮੌਜੂਦ ਹੋਣ ਨਾਲ ਹੀ ਅਸੀਂ ਆਪਣੇ ਸਾਰੇ ਕੰਮ ਸੁੱਖੀਂ-ਸਾਂਦੀ ਨੇਪਰੇ ਚੜ੍ਹਾ ਸਕਦੇ ਹਾਂ। ਇਸ ਨਾਲ ਇਕ ਤੇ ਮਨੁੱਖ ਦੀ ਨਿੱਜਤਾ ਬਣੀ ਰਹਿੰਦੀ ਹੈ ਦੂਸਰਾ ਇਸ ਦੇ ਨਾਲ ਕਿਸੇ ਬਾਹਰੀ ਸ਼ਕਤੀ ਤੋਂ ਨੁਕਸਾਨ ਹੋਣ ਦਾ ਕੋਈ ਖਤਰਾ ਮਹਿਸੂਸ ਨਹੀਂ ਹੁੰਦਾ। ਜਿਸ ਵਾਸਤੇ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਹਾਂ ਤਾਂ ਜੋ ਇਹ ਸੁਰੱਖਿਆ ਦਾ ਮਾਹੌਲ ਬਣਿਆ ਰਹਿ ਸਕੇ। ਜੇਕਰ ਇਹ ਮਾਹੌਲ ਕਿਸੇ ਤਰ੍ਹਾਂ ਭੰਗ ਹੋ ਜਾਵੇ ਤਾਂ ਇਸ ਦਾ ਨੁਕਸਾਨ ਸੰਬੰਧਤ ਦੋਵੇਂ ਧਿਰਾਂ ਦੇ ਨਾਲ ਨਾਲ ਹੋਰ

ਕਈਆਂ ਨੂੰ ਵੀ ਹੁੰਦਾ ਹੈ। ਜਿਸ ਵਾਸਤੇ ਸਮੇਂ-ਸਮੇਂ ਸੁਰੱਖਿਆ ਅਤੇ ਕਈ ਹੋਰ ਜੁੜੇ ਹੋਰ ਮੁੱਦਿਆਂ ਉਪਰ ਵਿਚਾਰ-ਵਿਮਰਸ਼ ਕੀਤਾ ਜਾਂਦਾ ਹੈ ਤਾਂ ਜੋ ਇਸ ਦੀ ਨਿਰੰਤਰ ਚੱਲ ਰਹੀ ਲੜੀ ਨੂੰ ਇਸੇ ਤਰ੍ਹਾਂ ਅੱਗੇ ਵਧਾਇਆ ਜਾ ਸਕੇ। ਦੋ ਦੇਸ਼ਾਂ ਦੇ ਦਰਮਿਆਨ ਆਪਸੀ
ਸਬੰਧ ਵੀ ਕਈ ਕਾਰਕਾਂ ਉੱਪਰ ਨਿਰਭਰ ਕਰਦੇ ਹਨ ਜਿਨ੍ਹਾਂ ਵਿੱਚੋਂ ਸੁਰੱਖਿਆ ਇਕ ਅਹਿਮ ਮੁੱਦਾ ਹੈ। ਹੁਣ ਇਸੇ ਮੁੱਦੇ ਉੱਪਰ ਚਰਚਾ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਵਿਖੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ

ਸੰਸਾਰ ਭਰ ਵਿੱਚ ਫੈਲ ਚੁੱਕੀ ਕੋਰੋਨਾ ਵਾਇਰਸ ਦੀ ਬਿਮਾਰੀ ਦੌਰਾਨ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਬੰਗਲਾਦੇਸ਼ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਆਪਣੇ ਦੋ ਦਿਨਾਂ ਦੇ ਬੰਗਲਾਦੇਸ਼ ਦੌਰੇ ਦੌਰਾਨ ਉੱਥੋਂ ਦੇ ਰਾਸ਼ਟਰਪਤੀ ਅਤੇ ਆਪਣੇ ਹਮਰੁਤਬਾ ਸ਼ੇਖ ਹਸੀਨਾ ਨਾਲ ਮੀਟਿੰਗ ਕਰਨਗੇ। ਪ੍ਰਧਾਨ ਮੰਤਰੀ ਦੀ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਹਰਸ਼ਵਰਧਨ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਸੁਰੱਖਿਆ ਸੰਬੰਧਾਂ ਦੇ ਲਿਹਾਜ਼

ਨਾਲ ਇਹ ਇਕ ਅਹਿਮ ਦੌਰਾ ਹੈ। ਜਿਸ ਦੌਰਾਨ ਜਲ ਪ੍ਰਬੰਧਨ, ਸੁਰੱਖਿਆ, ਸੀਮਾ ਪ੍ਰਬੰਧਨ ਅਤੇ ਰੇਲ ਸੰਪਰਕ ਵਰਗੇ ਮੁੱਦਿਆਂ ਉੱਪਰ ਚਰਚਾ ਕੀਤੀ ਜਾ ਸਕਦੀ ਹੈ ਅਤੇ ਨਵੇਂ ਸਮਝੌਤਿਆਂ ਉਪਰ ਦਸਤਖ਼ਤ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ ਦੌਰਾਨ ਭਾਰਤ ਨੇ ਬੰਗਲਾਦੇਸ਼ ਨਾਲ ਰੱਖਿਆ ਸਹਿਯੋਗ ਸਮਝੌਤਿਆਂ ਉਪਰ ਹਸਤਾਖ਼ਰ ਕੀਤੇ ਹਨ। ਵਿਦੇਸ਼ ਸਕੱਤਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਦੋਵਾਂ ਦੇਸ਼ਾਂ ਦੇ ਦਰਮਿਆਨ ਸੰਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੇਗੀ।error: Content is protected !!