BREAKING NEWS
Search

ਆਖਰ ਕਈ ਮਹੀਨਿਆਂ ਦੇ ਬਾਅਦ ਅੱਜ ਏਦਾਂ ਖੁਲੇ ਸਕੂਲ (ਤਸਵੀਰਾਂ )

ਆਈ ਤਾਜਾ ਵੱਡੀ ਖਬਰ

ਕਈ ਮਹੀਨਿਆਂ ਦੇ ਬਾਅਦ ਅੱਜ ਆਖਰ ਸਕੂਲਾਂ ਨੂੰ ਵਿਦਿਆਰਥੀ ਨਸੀਬ ਹੋ ਹੀ ਗਏ ਹਨ। ਪਿਛਲੇ ਕਈ ਮਹੀਨਿਆਂ ਤੋਂ ਸਾਰੇ ਦੇਸ਼ ਦੇ ਸਕੂਲ ਬੰਦ ਪਏ ਹੋਏ ਸਨ। ਬੱਚਿਆਂ ਨੂੰ ਆਨਲਾਈਨ ਪੜਾਈ ਕਰਾਈ ਜਾ ਰਹੀ ਸੀ। ਤਾਂ ਜੋ ਬੱਚਿਆਂ ਵਿਚ ਇਹ ਵਾਇਰਸ ਫੇਲ ਨਾ ਜਾਵੇ ਹੁਣ ਸਕੂਲਾਂ ਨੂੰ ਖੋਲਣ ਦੀ ਇਜਾਜਤ ਮਿਲ ਗਈ ਹੈ ਅਤੇ ਸਰਕਾਰ ਦੁਆਰਾ ਦਿਤੇ ਨਿਰਦੇਸ਼ਾਂ ਦੇ ਅਨੁਸਾਰ ਅੱਜ ਚੰਡੀਗੜ੍ਹ ਵਿਚ ਸਕੂਲਾਂ ਨੂੰ ਖੋਲਿਆ ਗਿਆ ਹੈ।

ਕੋਰੋਨਾ ਸੰਕਟ ਦਰਮਿਆਨ ਅਨਲੌਕ-4 ਦੀ ਪ੍ਰਕਿਰਿਆ ਵਿਚਾਲੇ ਅੱਜ ਤੋਂ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹ ਗਏ ਹਨ। ਅੱਜ ਤੋਂ ਦੇਸ਼ ਦੇ 10 ਸੂਬਿਆਂ ‘ਚ ਸਾਵਧਾਨੀ ਨਾਲ 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਹਨ। ਬਿਹਾਰ, ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਕਰਨਾਟਕ, ਮੇਘਾਲਿਆ, ਨਾਗਾਲੈਂਡ ‘ਚ ਅੱਜ 50 ਫੀਸਦ ਸਕੂਲ ਖੁੱਲ੍ਹੇ ਹਨ।

ਸ਼ਰਤਾਂ ਤਹਿਤ ਸਿਰਫ 50 ਫੀਸਦ ਅਧਿਆਪਕਾਂ ਤੇ ਸਟਾਫ ਨਾਲ ਸਕੂਲ ਸ਼ੁਰੂ ਹੋ ਰਹੇ ਹਨ। ਮਾਪਿਆਂ ਦੀ ਲਿਖਤੀ ਇਜਾਜ਼ਤ ਤੇ ਵਿਦਿਆਰਥੀ ਸਕੂਲ ਆ ਸਕਣਗੇ। ਕੋਰੋਨਾ ਤੋਂ ਬਚਣ ਲਈ ਸਾਰੇ ਉਪਾਅ ਹੋਣਗੇ। ਮਾਸਕ ਤੇ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗੀ। ਸਕੂਲ ਗੇਟ ‘ਤੇ ਥਰਮਲ ਸਕ੍ਰੀਨਿੰਗ ਹੋਵੇਗੀ। ਫਿਲਹਾਲ ਉਨ੍ਹਾਂ ਸਕੂਲਾਂ ਦੇ ਖੁੱਲ੍ਹਣ ਦੀ ਇਜਾਜ਼ਤ ਜੋ ਕੰਟੇਨਮੈਂਟ ਜ਼ੋਨ ‘ਚ ਨਹੀਂ ਹਨ। ਕੰਟੇਨਮੈਂਟ ਜ਼ੋਨ ਤੋਂ ਬਾਹਰ ਸਥਿਤ ਸਕੂਲਾਂ ‘ਚ ਵੀ ਉਨ੍ਹਾਂ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ ਜੋ ਕੰਟੇਨਮੈਂਟ ਜ਼ੋਨ ‘ਚ ਰਹਿੰਦੇ ਹਨ। ਸਕੂਲ ਜਾਣ ਵਾਲੇ ਵਿਦਿਆਰਥੀ, ਅਧਿਆਪਕ ਤੇ ਸਟਾਫ ਨੂੰ ਵੀ ਕੰਟੇਨਮੈਂਟ ਜ਼ੋਨ ਵਾਲੇ ਖੇਤਰਾਂ ‘ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਸਰਕਾਰੀ ਨਿਯਮਾਂ ਮੁਤਾਬਕ ਸਿਰਫ ਉਨ੍ਹਾਂ ਸਕੂਲਾਂ, ਕਾਲਜਾਂ ਨੂੰ ਚਲਾਉਣ ਦੀ ਇਜਾਜ਼ਤ ਹੈ ਜੋ ਕੰਟੇਨਮੈਂਟ ਜ਼ੋਨ ਤੋਂ ਬਾਹਰ ਹਨ। ਸਕੂਲ ‘ਚ ਵਿਦਿਆਰਥੀ ਕਿਤਾਬ, ਕਾਪੀ, ਪੈਨ ਤੇ ਪੈਂਸਿਲ ਜਿਹੀਆਂ ਚੀਜ਼ਾਂ ਇਕ-ਦੂਜੇ ਨਾਲ ਸਾਂਝੀਆਂ ਨਾ ਕਰਨ। ਸਕੂਲ ਪ੍ਰਬੰਧਕਾਂ ਨੂੰ ਇਸ ਦਾ ਖਾਸ ਖਿਆਲ ਰੱਖਣਾ ਪਵੇਗਾ। ਇਹ ਤਸਵੀਰਾਂ ਚੰਡੀਗੜ੍ਹ ਦੀਆਂ ਹਨ।error: Content is protected !!