ਆਈ ਤਾਜਾ ਵੱਡੀ ਖਬਰ
ਕੋਵਿਡ-19 ਮਹਾਮਾਰੀ ਚੀਨ ਵਿਚ ਕਿਵੇਂ ਫੈਲੀ? ਨੋਵੇਲ ਕੋਰੋਨਾ ਵਾਇਰਸ ਦਾ ਓਰੀਜਨ ਕਿੱਥੇ ਹੈ? ਇਸ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚਾਲੇ ਤੂੰ-ਤੂੰ, ਮੈਂ-ਮੈਂ ਵਾਲੀ ਸਥਿਤੀ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਇਰਸ ਨੂੰ ਚੀਨੀ ਵਾਇਰਸ ਆਖਿਆ ਤਾਂ ਪੇਈਚਿੰਗ ਦਾ ਦਾਅਵਾ ਹੈ ਕਿ ਇਹ ਵਾਇਰਸ ਦਾ ਓਰੀਜਨ ਅਮਰੀਕਾ ਹੈ ਅਤੇ ਉਸ ਦੀ ਮਿਲਟਰੀ ਉਸ ਨੂੰ ਸਾਡੇ ਇਥੇ ਲੈ ਕੇ ਆਈ ਸੀ।
ਚੀਨ ਨੂੰ ਅਹਿਸਾਸ ਹੈ ਕਿ ਪੂਰੀ ਦੁਨੀਆ ਉਸ ਨੂੰ ਕਿਤੇ ਨਾ ਕਿਤੇ ਸ਼ੱਕ ਨਾਲ ਦੇਖ ਰਹੀ ਹੈ ਅਤੇ ਇਸ ਲਈ ਉਸ ਨੇ ਨੋਵੇਲ ਕੋਰੋਨਾ ਵਾਇਰਸ ਦੇ ਓਰੀਜਨ ਨਾਲ ਜੁੜੀਆਂ ਅਕਾਦਮਿਕ ਖੋਜਾਂ ਦੇ ਪ੍ਰਕਾਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਥੋਂ ਤੱਕ ਕਿ ਦੋ ਯੂਨੀਵਰਸਿਟੀਆਂ ਨੇ ਵੀ ਅਜਿਹਾ ਨੋਟਿਸ ਜਾਰੀ ਕੀਤਾ ਹੈ ਅਤੇ ਫਿਰ ਉਸ ਨੂੰ ਆਨਲਾਈਨ ਨੋਟਿਸ ਨੂੰ ਡਿਲੀਟ ਵੀ ਕਰ ਦਿੱਤਾ।
ਨਵੀਂ ਨੀਤੀ ਤਹਿਤ ਕੋਵਿਡ-19 ਨਾਲ ਜੁੜੇ ਸਾਰੇ ਅਕੈਡਮਿਕ ਪੇਪਰ ਦਾ ਮੁੜ ਨਿਰੀਖਣ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਪਬਲਿਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਵਾਇਰਸ ਦੇ ਓਰੀਜਨ ਨਾਲ ਜੁੜੇ ਅਧਿਐਨਾਂ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਉਸ ਨੂੰ ਸਰਕਾਰੀ ਅਧਿਕਾਰੀਆਂ ਦੀ ਮਨਜ਼ੂਰੀ ਦੀ ਲੋੜ ਹੋਵੇਗੀ।
ਕੀ ਚੀਨ ਸਰਕਾਰ ਕੋਰੋਨਾ ਵਾਇਰਸ ‘ਤੇ ਸੱਚ ਲੁਕਾਉਣਾ ਚਾਹੁੰਦੀ ਹੈ। ਰਿਸਰਚ ਪੇਪਰ ਦੇ ਪ੍ਰਕਾਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਵੇਂ ਅਤੇ ਸਖ਼ਤ ਨਿਯਮ ਲਗਾਏ ਗਏ ਹਨ ਉਸ ਤੋਂ ਤਾਂ ਇਹੀ ਜ਼ਾਹਰ ਹੁੰਦਾ ਹੈ। ਇਹ ਕੋਰੋਨਾ ਵਾਇਰਸ ਮਹਾਮਾਰੀ ਦੇ ਓਰੀਜਨ ਨੂੰ ਲੈ ਕੇ ਬਣੀ ਰਾਏ ‘ਤੇ ਕੰਟਰੋਲ ਕਰਨ ਦੀ ਸਰਕਾਰ ਦੀ ਇਕ ਕੋਸ਼ਿਸ਼ ਲੱਗਦੀ ਹੈ। ਇਸ ਵਾਇਰਸ ਨੇ ਹੁਣ ਤੱਕ ਪੂਰੀ ਦੁਨੀਆ ਵਿਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ ਅਤੇ 17 ਲੱਖ ਲੋਕ ਇਨਫੈਕਟਿਡ ਹਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ