6 ਘੰਟਿਆਂ ਦੌਰਾਨ ਇਹਨਾਂ ਇਲਾਕਿਆਂ ਵਿਚ ਪਵੇਗਾ ਮੀਹ
ਆਓੁਣ ਵਾਲੇ ਕੁਝ ਮਿੰਟਾ ਤੇ 6 ਘੰਟਿਆਂ ਦੌਰਾਨ ਗੁਰਦਾਸਪੁਰ,ਮੁਕੇਰਿਆਂ,ਬਟਾਲਾ,ਹਰਚੋਵਾਲ,ਸ਼੍ਰੀ ਹਰਗੋਬਿੰਦਪੁਰ ,ਹਰਿਆਨਾ,ਕਰਤਾਰਪੁਰ,ਅੰਮ੍ਰਿਤਸਰਦਸੂਹਾ,ਹੁਸ਼ਿਆਰਪੁਰ,ਆਦਮਪੁਰ,ਕਪੂਰਥਲਾ,ਬਿਆਸ,ਗੜ੍ਹਸ਼ੰਕਰ,ਜਲੰਧਰ,ਫਗਵਾੜਾ,ਫਿਲ਼ੌਰ,ਨਵਾਂਸ਼ਹਿਰ,ਲੁਧਿਆਣਾ,ਚਮਕੌਰ ਸਾਹਿਬ,ਨੰਗਲ ਠੰਡੀ ਨੇਰੀ ਨਾਲ ਕੁਝ ਥਾਂ ਮੀਂਹ ਦਾ ਛਰਾਂਟਾ ਪਹੁੰਚ ਰਿਹਾ ਹੈ ।
ਖਾਲੀ ਠੰਡੀ ਹਨੇਰੀ ਲਾਗੇ ਪੈਂਦੇ ਹੋਰਨਾ ਖੇਤਰਾਂ ਚ ਵੀ ਪੁੱਜ ਜਾਵੇਗੀ, ਜਿਲ੍ਹਾ ਪਠਾਨਕੋਟ ਕਾਰਵਾਈ ਜਾਰੀ।ਅਰਬ ਸਾਗਰ ਤੇ ਹੁਣ ਬੰਗਾਲ ਦੀ ਖਾੜੀ ਤੋਂ ਪੂਰਬੀ ਹਵਾਵਾਂ ਪੂਰਬੀ ਪੰਜਾਬ ਨਾਲ ਨਮੀ ਚ ਹੋਰ ਵਾਧੇ ਕਾਰਨ ਅਗਲੇ ਦਿਨੀਂ 3-4ਜੁਲਾਈ ਤੇ ਇਸ ਤੋਂ ਬਾਅਦ ਬਰਸਾਤੀ ਗਤੀਵਿਧਿਆਂ ਚ ਹੋਰ ਵਾਧਾ ਹੋਵੇਗਾ।
ਦੱਸ ਦੇਈਏ ਕੀ 4-5ਜੁਲਾਈ ਤੋਂ ਪ੍ਰੀ-ਮੌਨਸੂਨ ਗਤੀ-ਵਿਧੀਆਂ ਤੇਜ ਹੋਣ ਦੀ ਸਭਾਵਨਾ ਹੈ, ਜੁਲਾਈ ਦੇ ਪਹਿਲੇ ਹਫਤੇ ਦੇ ਅਖੀਰ ਮੌਨਸੂਨ ਦਾ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਇਲਾਕਿਆਂ ਚ’ ਆਗਮਨ ਹੋ ਸਕਦਾ ਹੈ ਜਦ ਕਿ ਪੰਜਾਬ ਦੇ ਬਾਕੀ ਹਿੱਸਿਆਂ ਚ ਜੁਲਾਈ ਦੂਜੇ ਹਫਤੇ ਮੌਨਸੂਨ ਦਸਤਕ ਦੇ ਸਕਦਾ ਹੈ ।
ਮੌਨਸੂਨ ਸੀਜਨ ਦੌਰਾਨ ਆਉਣ ਵਾਲੇ ਪੱਛਮੀ ਸਿਸਟਮ ਦੇ ਮੌਨਸੂਨ ਪੌਣਾ ਨਾਲ ਮਿਲਣ ਤੇ ਵੀ ਚੰਗੇ ਮੀਂਹਾ ਦੇ ਦੌਰ ਵਿਖ ਸਕਦੇ ਹਨ, ਜਿਸ ਸਦਕਾ ਬਠਿੰਡਾ ,ਫਿਰੋਜਪੁਰ, ਫਾਜਿਲਕਾ, ਮਾਨਸਾ, ਮੁਕਤਸਰ ਖੇਤਰਾਂ ਚ ਮੌਨਸੂਨ ਦਾ ਪ੍ਰਦਸਨ ਚੰਗਾ ਰਹਿਣ ਦਾ ਅਨੁਮਾਨ ਹੈ।
ਜੇਠ ਹਾੜ ਦੀ ਤਪਦੀ ਗਰਮੀ ਤੋਂ ਬਾਅਦ ਆਮ ਲੋਕਾਂ ਤੋਂ ਲੈ ਕਿਸਾਨਾ ਤੱਕ ਮੌਨਸੂਨ ਦੇ ਚੰਗੇ ਮੀਂਹਾ ਦੀ ਉਡੀਕ ਰਹਿੰਦੀ ਹੈ, ਭਾਰਤ ਵਿੱਚ ਸਲਾਨਾ ਬਰਸਾਤ ਦੀ 70% ਫੀਸਦ ਬਰਸਾਤ ਜੂਨ ਤੋ ਸਤੰਬਰ ਦੇ ਚਾਰ ਮਹੀਨਿਆ ਦੇ ਮੌਨਸੂਨ ਸੀਜਨ ਵਿੱਚ ਹੁੰਦੀ ਹੈ।
ਤਾਜਾ ਜਾਣਕਾਰੀ