ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੂਬੇ ਦੇ ਕਈ ਹਿੱਸਿਆਂ ਚ ਹੋਈ ਮੂਸਲਾਧਾਰ ਬਰਸਾਤ:
ਵੀਰ-ਸ਼ੁੱਕਰਵਾਰ ਦੋ ਦਿਨਾਂ ਚ ਸੂਬੇ ਦੇ ਬਹੁਗਿਣਤੀ ਹਿੱਸਿਆਂ ਚ ਮਾਨਸੂਨ ਦੀ ਭਾਰੀ ਬਰਸਾਤ ਨੇ ਜਲਥਲ ਕਰ ਦਿੱਤਾ। ਕੱਲ੍ਹ ਜਿੱਥੇ ਲੁਧਿਆਣਾ ਚ 150+mm ਮੀਂਹ ਨਾਲ ਹੜ੍ਹ ਵਰਗੀ ਸਥਿਤੀ ਦੇਖੀ ਗਈ ਉੱਥੇ ਅੱਜ ਤੜਕਸਾਰ ਲੁਧਿਆਣਾ ਦੇ ਕਿਲਾ ਰਾਏਪੁਰ ਸਣੇ ਕਈ ਪਿੰਡ ਅਤੇ ਸੰਗਰੂਰ, ਕਪੂਰਥਲਾ ਜਿਲ੍ਹਾ ਵੀ ਭਿਆਨਕ ਮੀਂਹ ਦੀ ਚਪੇਟ ਚ ਆਏ। ਜਿੱਥੇ ਸਵੇਰੇ 5 ਵਜੇ ਤੋਂ 10 ਵਜੇ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ। ਇਸ ਸੀਜ਼ਨ “ਬਠਿੰਡਾ, ਅਮਰਗੜ੍ਹ, ਲੁਧਿਆਣਾ(ਕੱਲ੍ਹ-ਅੱਜ), ਕਪੂਰਥਲਾ(ਅੱਜ), ਮਾਲੇਰਕੋਟਲਾ(ਅੱਜ)” ਭਿਆਨਕ ਮੀਂਹ ਦੇ ਕਈ ਦੌਰ ਦੇਖੇ ਜਾ ਚੁੱਕੇ ਹਨ। ਜਿਸਦਾ ਇੱਕੋ ਕਾਰਨ ਭਰਪੂਰ ਨਮੀ ਕਾਰਨ ਹਵਾ ਤੇ ਬੱਦਲਾਂ ਦੀ ਘੱਟ ਰਫਤਾਰ ਹੈ। ਰਹਿੰਦੇ ਸੀਜਨ ਚ ਅੱਗੋਂ ਅਜਿਹੇ ਭਿਆਨਕ ਮੀਂਹ ਦੇ ਹੋਰ ਦੌਰ ਦੇਖੇ ਜਾਣਗੇ। ਇਸਤੋਂ ਇਲਾਵਾ ਕੱਲ ਸ਼ਾਮ ਬਠਿੰਡਾ-ਮੁਕਤਸਰ ਰੋਡ ‘ਤੇ ਆਏ ਘੱਟ ਖੇਤਰੀ ਤੂਫਾਨ ਕਾਰਨ ਕਾਫੀ ਗਿਣਤੀ ਚ ਰੁੱਖ-ਖੰਬੇ ਪੁੱਟੇ ਗਏ।

ਆਉਣ ਵਾਲੇ 24 ਘੰਟਿਆਂ ਦੌਰਾਨ ਸੂਬੇ ਚ ਹਲਕੀ/ਦਰਮਿਆਨੀ ਬਰਸਾਤ ਦੀ ਉਮੀਦ ਬਣੀ ਰਹੇਗੀ, ਖਾਸਕਰ ਪੱਛਮੀ ਮਾਲਵਾ ਡਿਵੀਜਨ ਚ, ਮੀਂਹ ਤੋਂ ਵਾਂਝੇ ਭਾਗਾਂ ਚ ਉਮੀਦ ਵੱਧ ਰਹੇਗੀ। ਉਸਤੋਂ ਬਾਅਦ ਮੀਹਾਂ ਚ ਕਮੀ ਆਵੇਗੀ, ਹਾਲਾਂਕਿ ਟੁੱਟਵੀ ਕਾਰਵਾਈ ਤੋਂ ਇਨਕਾਰ ਨਹੀਂ।

ਸੂਬੇ ਚ ਅੱਜ ਦਰਜ ਹੋਇਆ ਮੀਂਹ:- ? ,,ਕਪੂਰਥਲਾ 175mm,,,ਕਿਲਾ ਰਾਏਪੁਰ(ਲੁਧਿ:) 172mm,ਮਲੇਰਕੋਟਲਾ 102mm,ਊਨਾ(ਹਿਮਾਚਲ) 226mm,ਜਲੰਧਰ 93mm,ਹੁਸ਼ਿਆਰਪੁਰ 86mm,ਆਦਮਪੁਰ 73.8mm,ਮਲੋਟ 70mm,ਨੰਗਲ 60mm.,ਲੁਧਿਆਣਾ 57.4mm

ਫਗਵਾੜਾ 40mm,ਹਲਵਾਰਾ 39.5mm,ਗੰਗਾਨਗਰ 37.1mm,ਬਠਿੰਡਾ ਏਅਰਪੋਰਟ 32.4mm,ਤਲਵੰਡੀ ਭਾਈ ੩੦mm,ਫਿਰੋਜ਼ਪੁਰ 24.3mm,ਅੰਮ੍ਰਿਤਸਰ 21.2mm,ਅਨੰਦਪੁਰ ਸਾਹਿਬ 14mm,ਬਲੋਵਾਲ(ਨਵਾਂਸ਼ਹਿਰ)12.7m,ਫ਼ਰੀਦਕੋਟ 12.5mm,ਗੁਰਦਾਸਪੁਰ 7.9mm,ਪਠਾਨਕੋਟ 5mm,ਮੋਹਾਲੀ ਏਅਰਪੋਰਟ 1.4mm,,ਬਠਿੰਡਾ 0.8mm


ਤਾਜਾ ਜਾਣਕਾਰੀ
ਆਉਣ ਵਾਲੇ 24 ਘੰਟਿਆਂ ਚ ਇਹਨਾਂ ਜਿਲਿਆਂ ਚ ਪਵੇਗਾ ਭਾਰੀ ਮੀਂਹ
ByadminAugust 2, 2019Comments Off on ਆਉਣ ਵਾਲੇ 24 ਘੰਟਿਆਂ ਚ ਇਹਨਾਂ ਜਿਲਿਆਂ ਚ ਪਵੇਗਾ ਭਾਰੀ ਮੀਂਹ
Previous Postਇਸ ਸਰਦਾਰ ਦੇ ਨੁਖਸਿਆਂ ਅੱਗੇ ਸਭ ਡਾਕਟਰ ਫੇਲ੍ਹ, 10 ਮਿੰਟਾਂ ਵਿੱਚ ਸਭ ਬਿਮਾਰੀਆਂ ਦਾ ਇਲਾਜ
Next Postਹੁਣੇ ਹੁਣੇ ਦਮਦਮੀ ਟਕਸਾਲ ਦੇ ਸਿੰਘਾਂ ਤੇ ਨਿਹੰਗਾਂ ਸਿੰਘਾਂ ਚ ਹੋਇਆ ਭਿਆਨਕ ਟਕਰਾ ਕਈ......