BREAKING NEWS
Search

ਆਉਣ ਵਾਲੇ 2 ਤੋ 8 ਘੰਟੇ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਪਹੁੰਚ ਰਿਹਾ ਹੈ ਜ਼ਬਰਦਸਤ ਮੀਂਹ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਹਂ ਦੇਖਣ ਨੂੰ ਮਿਲ ਰਿਹਾ ਹੈ, ਕਈ ਥਾਈਂ ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ । ਅਜੇ ਵੀ ਬਾਰਿਸ਼ ਦਾ ਦੌਰ ਖਤਮ ਨਹੀਂ ਹੋਇਆ ਹੈ, ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰ ਇੱਕ ਵਾਰ ਫਿਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

ਮੌਸਮ ਵਿਭਾਗ ਅਨੁਸਾਰ ਆਓੁਣ ਵਾਲੇ ਕੁਝ ਘੰਟਿਆ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਪੱਟੀ, ਫਿਰੋਜ਼ਪੁਰ, ਖੇਮਕਰਨ, ਮੋਗਾ, ਫਰੀਦਕੋਟ, ਬਠਿੰਡਾ, ਅਬੋਹਰ, ਗੰਗਾਨਗਰ, ਬਰਨਾਲਾ, ਲੁਧਿਆਣਾ, ਸੰਗਰੂਰ, ਮਾਨਸਾ, ਜਲੰਧਰ, ਹੁਸ਼ਿਆਰਪੁਰ, ਰੋਪੜ, ਆਨੰਦਪੁਰ ਸਾਹਿਬ, ਚੰਡੀਗੜ੍ਹ ਦੇ ਹਿੱਸਿਆਂ ਚ ਆਉਣ ਵਾਲ਼ੇ 2 ਤੋਂ 8 ਘੰਟਿਆਂ ਦੌਰਾਨ ਹਲਕੀ/ਦਰਮਿਆਨੀ ਬਰਸਾਤੀ ਕਾਰਵਾਈ ਪਹੁੰਚ ਰਹੀ ਹੈ।

ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਚ ਉੱਤਰ-ਪੂਰਬੀ ਜਿਲਿਆਂ, ਹਿਮਾਚਲ ਸਰਹੱਦ ਤੋਂ ਲੈਕੇ ਲੁਧਿਆਣਾ ਤੱਕ ਹਲਕੀ-ਦਰਮਿਆਨੀ ਬਰਸਾਤ ਦਰਜ ਹੋਈ।ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ 2 ਅਗਸਤ ਤੱਕ ਕਈ ਇਲਾਕਿਆਂ ਵਿੱਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਯਾਦ ਰਹੇ ਜੁਲਾਈ ਦੇ ਦੂਜੇ ਹਫਤੇ ਬਾਰਸ਼ ਤੋਂ ਬਾਅਦ ਪੰਜਾਬ ਵਿੱਚ ਮੁੜ ਪਾਰਾ ਚੜ੍ਹ ਗਿਆ ਹੈ।

31 ਜੁਲਾਈ ਤੱਕ ਸੂਬੇ ਚ ਔਸਤ 226mm ਨਾਲੋਂ 3% ਘੱਟ 220mm ਮੀਂਹ ਦਰਜ ਹੋਏ। ਜਿਸ ਚ ਕ੍ਰਮਵਾਰ, ਔਸਤ ਨਾਲੋਂ 156 ਤੇ 93% ਵੱਧ ਮੀਂਹਾਂ ਨਾਲ ਬਠਿੰਡਾ ਤੇ ਮੁਕਤਸਰ ਸਭ ਤੋਂ ਮੋਹਰੀ ਹਨ। ਜਲੰਧਰ ਤੇ ਹੁਸ਼ਿਆਰਪੁਰ ਚ ਕ੍ਰਮਵਾਰ 66 ਤੇ 60% ਘੱਟ ਮੀਂਹ ਦਰਜ ਹੋਏ । ਕੁੱਲ ਮਿਲਾਕੇ ਸੂਬੇ ਚ ਔਸਤ ਬਰਸਾਤ ਦਰਜ ਹੋਈ ।ਗਰਮੀ ਤੇ ਹੁੰਮਸ ਨਾਲ ਲੋਕ ਕਾਫੀ ਪ੍ਰੇਸ਼ਾਨ ਹਨ। ਉਂਝ ਇਹ ਬਾਰਸ਼ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਸਮੇਂ ਹੋ ਸਕਦੀ ਹੈ।
ਧੰਨਵਾਦ ਸਹਿਤ : ਪੰਜਾਬ ਦਾ ਮੌਸਮerror: Content is protected !!