BREAKING NEWS
Search

ਆਈ ਵੱਡੀ ਖੁਸ਼ਖਬਰੀ :18 ਸਾਲ ਤੋਂ ਏਨੀ ਉਮਰ ਦੇ ਇੰਡੀਆ ਵਾਲਿਆਂ ਨੂੰ ਇਹ ਦੇਸ਼ ਦਵੇਗਾ ਹਰ ਸਾਲ ਵਰਕ ਵੀਜੇ

ਆਈ ਤਾਜਾ ਵੱਡੀ ਖਬਰ

ਅੱਜ ਦੇ ਯੁੱਗ ਵਿੱਚ ਹਰ ਇਨਸਾਨ ਐਸ਼ੋ-ਅਰਾਮ ਨਾਲ ਭਰੀ ਜ਼ਿੰਦਗੀ ਚਾਹੁੰਦਾ ਹੈ, ਇਸ ਲਈ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਇਸ ਸਖ਼ਤ ਮਿਹਨਤ ਲਈ ਹੀ ਬਹੁਤ ਸਾਰੇ ਲੋਕ ਵਿਦੇਸ਼ਾਂ ਦਾ ਰੁਖ ਕਰ ਲੈਂਦੇ ਹਨ। ਜਿੱਥੇ ਜਾ ਕੇ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦਾ ਖਿਆਲ ਰੱਖ ਸਕਣ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਇਸ ਲਈ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਦੀ ਧਰਤੀ ਤੇ ਜਾਣ ਲਈ ਕਾਨੂੰਨੀ ਅਤੇ ਗੈਰਕਾਨੂੰਨੀ ਤਰੀਕਿਆਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ। ਜਿੱਥੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿੱਚ ਦਾਖਲ ਹੋ ਕੇ ਉਨ੍ਹਾਂ ਪਰਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਹੁਣ ਇੱਕ ਅਜਿਹੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ 18 ਸਾਲ ਤੋ ਏਨੀ ਉਮਰ ਦੇ ਇੰਡੀਆ ਵਾਲਿਆਂ ਨੂੰ ਇਹ ਦੇਸ਼ ਦੇਵੇਗਾ ਹਰ ਸਾਲ ਵਰਕ ਵੀਜ਼ੇ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਲੋਕਾਂ ਦੇ ਸੁਪਨੇ ਪੂਰੇ ਹੋਣਗੇ ਜੋ ਬ੍ਰਿਟੇਨ ਜਾਣ ਦਾ ਸੁਪਨਾ ਵੇਖਦੇ ਹਨ। ਬ੍ਰਿਟੇਨ ਅਤੇ ਭਾਰਤ ਦੇ ਵਿਚਕਾਰ ਮੰਗਲਵਾਰ ਨੂੰ ਹੋਏ ਨਵੀਂ ਇੰਮੀਗਰੇਸ਼ਨ ਅਤੇ ਆਵਾਜਾਈ ਸਮਝੌਤੇ ਦੇ ਤਹਿਤ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਸਾਲ ਤੋ 30 ਸਾਲ ਦੀ ਉਮਰ ਦੇ 3 ਹਜ਼ਾਰ ਲੋਕਾਂ ਨੂੰ ਸਮਝੌਤੇ ਦੇ ਤਹਿਤ ਇਕ ਦੂਜੇ ਦੇਸ਼ਾਂ ਵਿਚ 24 ਮਹੀਨੇ ਲਈ ਕੰਮ ਕਰਨ ਅਤੇ ਰਹਿਣ ਦੀ ਸੁਵਿਧਾ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਦੇ ਵਿਚਕਾਰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਮੰਗਲਵਾਰ ਨੂੰ ਇਮੀਗ੍ਰੇਸ਼ਨ ਅਤੇ ਆਵਾਜਾਈ ਸਾਂਝੇਦਾਰੀ ਸਮਝੌਤੇ ਤੇ ਦਸਤਖ਼ਤ ਕੀਤੇ ਗਏ ਹਨ। ਜੋ ਕਾਨੂੰਨੀ ਯਾਤਰਾ ਵਿੱਚ ਸੁਵਿਧਾ ਪ੍ਰਦਾਨ ਕਰੇਗਾ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਵੀ ਕਰੇਗੀ। ਇਹ ਸਮਝੌਤਾ ਭਾਰਤ ਅਤੇ ਬ੍ਰਿਟੇਨ ਵਿਚ ਮੌਜੂਦਾ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੇ ਨਾਲ ਹੀ ਇਸ ਨਾਲ ਸੰਗਠਤ ਇਮੀਗ੍ਰੇਸ਼ਨ ਅਪਰਾਧ ਨੂੰ ਲੈ ਕੇ ਜ਼ਿਆਦਾ ਸਹਿਯੋਗ ਯਕੀਨੀ ਹੋਵੇਗਾ।

ਜੈ ਸ਼ੰਕਰ ਨੇ ਬ੍ਰਿਟੇਨ ਦੀ ਮੰਤਰੀ ਨਾਲ ਆਪਣੀ ਬੈਠਕ ਦੀਆਂ ਤਸਵੀਰਾਂ ਟਵੀਟ ਰਾਹੀ ਸਾਂਝੀਆਂ ਕੀਤੀਆਂ ਹਨ। ਉੱਥੇ ਹੀ ਬ੍ਰਿਟੇਨ ਵਿਚ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਵੀ ਵਾਪਸ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ, ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਵਿਚ ਰਹਿ ਰਹੇ ਹਨ ਅਤੇ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਸੇ ਤਰਾਂ ਬ੍ਰਿਟਿਸ਼ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਵੀ ਸਹੀ ਹੋਵੇਗੀ।error: Content is protected !!