ਸਕੂਲ ਖੋਲ੍ਹਣ ਨੂੰ ਲੈ ਕੇ ਆਈ ਵੱਡੀ ਖਬਰ

ਲੌਕਡਾਊਨ ਦੀ ਸਮਾਪਤੀ ਤੋਂ ਬਾਅਦ ਸਕੂਲਾਂ ‘ਚ ਸੈਸ਼ਨ 2020-21 ਦੀਆਂ ਕਲਾਸਾਂ ‘ਚੋਂ ਕਿਸੇ ਵੀ ਇਕ ਦਿਨ ‘ਚ ਸਿਰਫ਼ 50 ਫੀਸਦ ਵਿਦਿਆਰਥੀਆਂ ਨਾਲ ਹੀ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਸਕੂਲਾਂ ‘ਚ ਪਹਿਲੀ ਤੋਂ ਲੈ ਕੇ 12ਵੀਂ ਤਕ ਦੀਆਂ ਕਲਾਸਾਂ ਲਈ ਸਾਰੇ ਵਿਸ਼ਿਆਂ ਲਈ ਸਟੱਡੀ ਮਟੀਰੀਅਲ ਦੇ ਪ੍ਰਸਾਰਣ ਨੂੰ ਟੈਲੀਵਿਜ਼ਨ ‘ਤੇ ਸਮਾਂ ਮਿਲੇ ਇਸ ਲਈ ਹਰ ਸਟੈਂਡਰਡ ਲਈ ਇਕ ਡੈਡੀਕੇਟਡ ਚੈਨਲ ‘ਤੇ ਵੀ ਵਿਚਾਰ ਕੀਤ ਜਾ ਰਿਹਾ ਹੈ। ਸਕੂਲਾਂ ‘ਚ ਕਲਾਸਾਂ ‘ਚ ਦਿਨਾਂ ਦੇ ਹਿਸਾਬ ਨਾਲ ਔਡ-ਇਵਨ ਲਾਗੂ ਕਰਨ ਦੇ ਨਾਲ-ਨਾਲ ਵੱਖ ਹਫ਼ਤਾਵਾਰੀ ਰੂਪ ਤੋਂ ਔਡ ਇਵਨ ਦੀ ਵਿਵਸਥਾ ਨੂੰ ਲਾਗੂ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਐਂਡ ਟ੍ਰੇਨਿੰਗ ਵੱਲੋਂ ਲੌਕਡਾਊਨ ਤੋਂ ਬਾਅਦ ਸਕੂਲਾਂ ‘ਚ ਨਵੇਂ ਸੈਸ਼ਨ ਦੀਆਂ ਕਲਾਸਾਂ ਲਈ ਔਡ-ਇਵਨ ਸਿਸਟਮ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਲੌਕਡਾਊਨ ਕਾਰਨ ਐਨਸੀਆਰਟੀ ਆਨਲਾਈਨ ਸਟੱਡੀ ਮਟੀਰੀਅਲ ਦੀ ਪ੍ਰੋਡਕਸ਼ਨ ‘ਚ ਲੱਗਾ ਹੈ ਜਿਸ ਦਾ ਪ੍ਰਸਾਰਣ ਟੈਲੀਵਿਜ਼ਨ ‘ਤੇ ਚੈਨਲਾਂ ‘ਤੇ ਕੀਤਾ ਜਾ ਸਕੇਗਾ।

ਵੱਖ-ਵੱਖ ਸਕੂਲਾਂ ਨੂੰ ਕਲਾਸਾਂ ਦੇ ਪ੍ਰਬੰਧ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਪਵੇਗਾ। ਇਸ ਲਈ ਔਡ ਇਵਨ ਨੂੰ ਵਿਕਲਪ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਸਕੂਲਾਂ ‘ਚ ਲੌਕਡਾਊਨ ਤੋਂ ਬਾਅਦ ਕਲਾਸਾਂ ਦੇ ਆਰੰਭ ਨੂੰ ਲੈਕੇ ਔਡ-ਇਵਨ ਬਾਰੇ ਦਿਸ਼ਾ ਨਿਰਦੇਸ਼ ਛੇਤੀ ਜਾਰੀ ਕੀਤੇ ਜਾ ਸਕਦੇ ਹਨ। ਕਲਾਸਾਂ ‘ਚ ਔਡ ਇਵਨ ਲਾਗੂ ਹੋਣ ਨਾਲ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਬਿਹਤਰ ਢੰਗ ਨਾਲ ਪੜ੍ਹਾਉਣ ‘ਚ ਮਦਦ ਮਿਲੇਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ
ਆਈ ਵੱਡੀ ਖਬਰ ਸਕੂਲ ਖੋਲ੍ਹਣ ਨੂੰ ਲੈ ਕੇ, ਹੁਣ ਇਸ ਤਰ੍ਹਾਂ ਲੱਗਣਗੀਆਂ ਬੱਚਿਆਂ ਦੀਆਂ ਕਲਾਸਾਂ
ByadminMay 8, 2020Comments Off on ਆਈ ਵੱਡੀ ਖਬਰ ਸਕੂਲ ਖੋਲ੍ਹਣ ਨੂੰ ਲੈ ਕੇ, ਹੁਣ ਇਸ ਤਰ੍ਹਾਂ ਲੱਗਣਗੀਆਂ ਬੱਚਿਆਂ ਦੀਆਂ ਕਲਾਸਾਂ
Previous Postਬੋਲੀਵੁਡ ਚ ਫਿਰ ਪਾਈ ਬਿਪਤਾ ਹੁਣ ਇਹ ਮਸ਼ਹੂਰ ਹਸਤੀ ਗੰਭੀਰ ਹਾਲਤ ਚ ਹਸਪਤਾਲ ਦਾਖਲ
Next Postਟਿੱਕਟਾਕ ਵੀਡੀਓ ਕਾਰਣ 10 ਸਾਲ ਤੋਂ ਵਿੱਛੜੇ ਪਿਓ-ਪੁੱਤ ਦਾ ਮੁੜ ਹੋਵੇਗਾ ਮੇਲ