ਸੜਕ ਤੇ ਅੱਧੀ ਰਾਤ ਨੂੰ ਬਾਥਰੂਮ ਕਰਨ ਲੱਗਿਆ ਨਾਲ ਜੋ ਹੋਗਿਆ ਉਡੇ ਸਭ ਦੇ ਹੋਸ਼
ਪੰਜਾਬ ਵਿੱਚ ਸਮਾਜ ਵਿਰੋਧੀ ਤੱਤ ਗਲਤ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਜਿਨ੍ਹਾਂ ਲੋਕਾਂ ਦਾ ਲੁੱਟ ਖੋਹ ਕਰਕੇ ਗੁਜ਼ਾਰਾ ਹੋ ਜਾਂਦਾ ਹੈ। ਉਨ੍ਹਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ। ਜਿਹੜੇ ਲੋਕ ਮਿਹਨਤ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਹੀ ਅਜਿਹੀਆਂ ਹਰਕਤਾਂ ਕਰਦੇ ਹਨ। ਪੁਲਸ ਨੂੰ ਅਜਿਹੇ ਸਮਾਜ ਵਿਰੋਧੀ ਤੱਤਾਂ ਖਿਲਾਫ ਸਖਤੀ ਵਰਤਣ ਦੀ ਲੋੜ ਹੈ।
ਅੰਮ੍ਰਿਤਸਰ ਤੋਂ ਕਾਂਗੜਾ ਨੂੰ ਜਾਣ ਵਾਲੇ ਦੋ ਕਾਰ ਸਵਾਰਾਂ ਨਾਲ ਵੇਰਕਾ ਚੌਕ ਵਿੱਚ ਖੋਹ ਦੀ ਵਾਰਦਾਤ ਹੋ ਗਈ। ਪੀੜਤ ਵਿਸ਼ਾਲ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਗੱਡੀ ਵਿੱਚ ਕਾਂਗੜਾ ਨੂੰ ਜਾ ਰਹੇ ਸੀ। ਜਦੋਂ ਉਹ ਵੇਰਕਾ ਚੌਕ ਨੇੜੇ ਪਿਸ਼ਾਬ ਕਰਨ ਲਈ ਰੁਕੇ ਤਾਂ ਦੋ ਨਕਾਬਪੋਸ਼ਾਂ ਨੇ ਉਨ੍ਹਾਂ ਨੂੰ ਪਿੱਛੇ ਤੋਂ ਆ ਕੇ ਕਾਬੂ ਕਰ ਲਿਆ। ਲੁਟੇਰਿਆਂ ਨੇ ਮੂੰਹ ਬੰਨ੍ਹੇ ਹੋਏ ਸਨ। ਉਨ੍ਹਾਂ ਵਿੱਚੋਂ ਇਕ ਨੇ ਟੋਪੀ ਲਈ ਹੋਈ ਸੀ ਅਤੇ ਦੂਜਾ ਮੋਨਾ ਸੀ।
ਉਨ੍ਹਾਂ ਦੋਵਾਂ ਕੋਲ ਰਿਵਾਲਵਰ ਸਨ ਅਤੇ ਸਿਹਤ ਪੱਖੋਂ ਦੋਵੇਂ ਹੀ ਤਕੜੇ ਅਤੇ ਕੱਦ ਦੇ ਲੰਮੇ ਦੱਸੇ ਜਾਂਦੇ ਸਨ। ਲੁਟੇਰਿਆਂ ਨੇ ਰਿਵਾਲਵਰ ਦੀ ਨੋਕ ਤੇ ਉਨ੍ਹਾਂ ਨੂੰ ਗੱਡੀ ਵਿੱਚ ਬਿਠਾ ਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਅਤੇ ਕੁੱਟਮਾਰ ਵੀ ਕੀਤੀ। ਇੱਕ ਲੁਟੇਰੇ ਨੇ ਉਸ ਦੇ ਸਿਰ ਵਿੱਚ ਰਿਵਾਲਵਰ ਦਾ ਬੱਟ ਮਾਰਿਆ। ਲੁਟੇਰੇ ਉਨ੍ਹਾਂ ਤੋਂ ਤਿੰਨ ਲੱਖ ਪੰਜਾਹ ਹਜ਼ਾਰ ਦੀ ਨਕਦੀ ਲੁੱਟ ਕੇ ਲੈ ਗਏ।
ਉਨ੍ਹਾਂ ਕੋਲ ਪਲਸਰ ਮੋਟਰਸਾਈਕਲ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਜਦੋਂ ਪੱਤਰਕਾਰਾਂ ਨੇ ਪੁਲੀਸ ਨਾਲ ਇਸ ਮਸਲੇ ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੀੜਤਾਂ ਨੇ ਦੱਸਿਆ ਹੈ ਕਿ ਉਨ੍ਹਾਂ ਨਾਲ ਖੋਹ ਦੀ ਵਾਰਦਾਤ ਹੋਈ ਹੈ।
ਸ਼ਿਕਾਇਤਕਰਤਾ ਅਨੁਸਾਰ ਹਮਲਾਵਰਾਂ ਕੋਲ ਰਿਵਾਲਵਰ ਸਨ।ਪੁਲਿਸ ਨੇ ਦੋਸ਼ੀਆਂ ਖਿਲਾਫ ਸ਼ਿਕਾਇਤ ਦਰਜ ਕਰ ਲਈ ਹੈ। ਪੁਲਿਸ ਨੇ ਮੌਕਾ ਵੇਖ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਅੱਧੀ ਰਾਤ ਨੂੰ ਸੜਕ ਤੇ ਬਾਥਰੂਮ ਕਰਨ ਲੱਗਿਆ ਨਾਲ ਜੋ ਹੋਗਿਆ ਉਡੇ ਸਭ ਦੇ ਹੋਸ਼ ਕਹਿੰਦੇ ਜਦੋਂ ਅਸੀਂ ਬਾਥਰੂਮ ਕਰਨ ਲਗੇ ਤਾ ਅਚਾਨਕ ਹੀ…..(ਵੀਡੀਓ)
ਤਾਜਾ ਜਾਣਕਾਰੀ