=== console.log('header!'); // Easy to add and display post grid on your website with or without categoryies filter. Also work with Gutenberg shortcode block.

ਅੱਧੀ ਰਾਤ ਨੂੰ ਪੰਜਾਬ ਚ ਇਸ ਤਰਾਂ ਕੀਤਾ ਸਰਕਾਰ ਨੇ ਕਰੋਨਾ ਪੀੜਤ ਦਾ ਸੰਸਕਾਰ – ਕਹਿੰਦੇ ਪਹਿਲਾਂ ਸਿੱਧਾ ਹੀ

ਇਸ ਤਰਾਂ ਕੀਤਾ ਸਰਕਾਰ ਨੇ ਕਰੋਨਾ ਪੀੜਤ ਦਾ ਸੰਸਕਾਰ

ਲੁਧਿਆਣਾ– ਕੋਰੋਨਾ ਕਾਰਣ ਅਮਰਪੁਰਾ ਦੀ ਔਰਤ ਪੂਜਾ ਦੀ ਮੌਤ ਤੋਂ ਬਾਅਦ ਪੁਲਸ ਤੇ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਹਨ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਭਾਰੀ ਫੋਰਸ ਮਹਿਲਾ ਦੇ ਘਰ ਪਹੁੰਚੀ। ਪੂਰਾ ਇਲਾਕਾ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਦੇਰ ਸ਼ਾਮ ਤੱਕ ਪੁਲਸ ਨੇ ਅਮਰਪੁਰਾ ਅਤੇ ਆਸ-ਪਾਸ ਦੀਆਂ 46 ਗਲੀਆਂ ਸੀਲ ਕਰ ਦਿੱਤੀਆਂ ਜਿਥੇ 7 ਥਾਵਾਂ ’ਤੇ ਪੱਕੇ ਨਾਕੇ ਲਾ ਕੇ 150 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹੁਣ ਸਿਹਤ ਵਿਭਾਗ ਵਲੋਂ ਜਾਂਚ ਪੂਰੀ ਹੋਣ ਤੱਕ ਨਾ ਤਾਂ ਕੋਈ ਇਲਾਕੇ ਵਿਚ ਆ ਸਕੇਗਾ ਅਤੇ ਨਾ ਹੀ ਕੋਈ ਬਾਹਰ ਜਾ ਸਕੇਗਾ। ਇਸ ਦੌਰਾਨ ਦੇਰ ਰਾਤ ਲਗਭਗ 1.30 ਵਜੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਪੂਜਾ ਦੀ ਲਾਸ਼ ਉਸ ਦੇ ਦੋਵੇਂ ਪੁੱਤਰ, ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਲੁਧਿਆਣਾ ਲੈ ਕੇ ਪਹੁੰਚੇ। ਲਾਸ਼ ਨੂੰ ਘਰ ਨਾ ਲਿਜਾ ਕੇ ਸਿੱਧੇ ਡਵੀਜ਼ਨ ਨੰਬਰ 3 ਦੇ ਇਲਾਕੇ ਵਿਚ ਸਥਿਤ ਸ਼ਮਸ਼ਾਨਘਾਟ ਵਿਚ ਪਹੁੰਚਾਇਆ ਗਿਆ ਜਿਥੇ ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮ੍ਰਿਤਕਾ ਦੇ ਪੁੱਤਰਾਂ ਦੀ ਮੌਜੂਦਗੀ ਵਿਚ ਅੰਤਿਮ ਸਸਕਾਰ ਕੀਤਾ ਗਿਆ।
ਪੁਲਸ ਅਨੁਸਾਰ ਮ੍ਰਿਤਕਾ ਇਕ ਮਹੀਨਾ ਪਹਿਲਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਜੰਮੂ ਗਈ ਹੋਈ ਸੀ ਤੇ ਰੋਜ਼ਾਨਾ ਘਰੋਂ ਸਬਜ਼ੀ ਅਤੇ ਹੋਰ ਸਾਮਾਨ ਵੀ ਖੁਦ ਲੈਣ ਜਾਂਦੀ ਸੀ। ਪੁਲਸ ਅਨੁਸਾਰ ਮ੍ਰਿਤਕਾ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਵਿਦੇਸ਼ ਤੋਂ ਆਏ ਜੋ ਲੋਕ ਮ੍ਰਿਤਕਾ ਨੂੰ ਮਿਲੇ ਹਨ,ਉਨ੍ਹਾਂ ਦੀ ਵੀ ਅਲੱਗ ਤੋਂ ਲਿਸਟ ਬਣਾਈ ਜਾ ਰਹੀ ਹੈ। ਏ. ਡੀ. ਸੀ. ਪੀ. 1 ਗੁਰਪ੍ਰੀਤ ਸਿੰਘ ਸਿਕੰਦ ਅਨੁਸਾਰ ਪੁਲਸ ਵਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਜਾਣ-ਪਛਾਣ ਵਾਲਿਆਂ,ਆਂਢ-ਗੁਆਂਢ ਵਿਚ ਰਹਿਣ ਵਾਲੇ ਸਾਰੇ ਲੋਕਾਂਦੀ ਲਿਸਟ ਤਿਆਰ ਕੀਤੀ ਗਈ ਹੈ। ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਕਈ ਮੈਡੀਕਲ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਦੇਰ ਰਾਤ ਸਾਰਿਆਂ ਦੇ ਘਰਾਂ ਵਿਚ ਜਾਂਚ ਕਰਨ ਪਹੁੰਚਣ ਲੱਗੀਆਂ ਹਨ। ਪੁਲਸ ਅਨੁਸਾਰ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਅਮਰਪੁਰਾ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਲਗਭਗ 5 ਮਹੀਨੇ ਪਹਿਲਾਂ ਸਬਜ਼ੀ ਮੰਡੀ ਵਿਚ ਕੰਮ ਕਰਦੀ ਸੀ ਪਰ ਇਸ ਵੇਲੇ ਲੋਕਾਂ ਦੇ ਘਰਾਂ ਖਾਣਾ ਬਣਾਉਣ ਦਾ ਕੰਮ ਕਰ ਰਹੀ ਸੀ। ਜਿਸ ਘਰ ਵਿਚ ਔਰਤ ਕਿਰਾਏ ’ਤੇ ਰਹਿ ਰਹੀ ਸੀ, ਉਥੇ ਉਸ ਕੋਲ ਸਿਰਫ ਇਕ ਕਮਰਾ ਸੀ,ਜਦਕਿ ਉਸੇ ਫਲੋਰ ’ਤੇ 2 ਹੋਰ ਕਮਰਿਆਂ ਵਿਚ ਪਰਿਵਾਰ ਕਿਰਾਏ ’ਤੇ ਰਹਿ ਰਿਹਾ ਹੈ। ਪੁਲਸ ਅਨੁਸਾਰ ਪੂਜਾ ਦੇ ਪਤੀ ਦੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦਾ ਇਕ 20 ਸਾਲ ਦਾ ਅਤੇ ਦੂਜਾ 15 ਸਾਲ ਦਾ ਪੁੱਤਰ ਹੈ। ਜਦਕਿ 18 ਸਾਲ ਦੀ ਧੀ ਢਾਬਾ ਵਿਚ ਮਾਸੀ ਕੋਲ ਰਹਿੰਦੀ ਹੈ। ਪੁੱਤਰ ਗੁਰ ਨਾਨਕ ਦੇਵ ਭਵਨ ਵਿਚ ਨੌਕਰੀ ਕਰਦਾ ਹੈ। ਪੁਲਸ ਵਲੋਂ ਪੂਰੇ ਇਲਾਕੇ ਵਿਚ ਲਾਊਡ ਸਪੀਕਰ ਰਾਹੀਂ ਘਰਾਂ ਦੇ ਬਾਹਰ ਨਾ ਆਉਣ-ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।




error: Content is protected !!