BREAKING NEWS
Search

ਅੱਧਾ ਘੰਟਾ ਲੇਟ ਆਉਣ ‘ਤੇ ਕੁੜੀ ਵਾਲਿਆਂ ਨੇ ਪੂਰੀ ਬਾਰਾਤ ਦਾ ਚਾੜ੍ਹਿਆ ਕੁਟਾਪਾ ਕਢਾਈਆਂ ਚੀਕਾਂ ਅਤੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਖੰਨਾ ਦੇ ਅਧੀਨ ਪੈਂਦੇ ਨਵਾਂ ਪਿੰਡ ਵਿਚ ਵਿਆਹੁਣ ਆਏ ਬਾਰਾਤੀਆਂ ਦਾ ਵਿਚੋਲਿਆਂ ਅਤੇ ਕੁਝ ਪਿੰਡ ਵਾਲਿਆਂ ਨੇ ਕੁਟਾਪਾ ਚਾੜ੍ਹਿਆ। ਕਦੇ ਹੁੰਦਾ ਸੀ ਕਿ ਜਦੋਂ ਕਿਸੇ ਪਿੰਡ ਵਿਚ ਬਾਰਾਤ ਆਉਂਦੀ ਸੀ ਤਾਂ ਪੂਰਾ ਪਿੰਡ ਬਾਰਾਤ ਦੀ ਆਉ-ਭਗਤ ਵਿਚ ਲੱਗ ਜਾਂਦਾ ਸੀ ਜਾਣਕਾਰੀ ਮੁਤਾਬਿਕ ਬਾਰਾਤ ਦਾ ਕਸੂਰ ਸਿਰਫ਼ ਐਨਾ ਸੀ ਕਿ ਉਹ ਸਮੇਂ ਤੋਂ ਅੱਧਾ ਕੁ ਘੰਟਾ ਲੇਟ ਹੋ ਗਈ।

ਜਿਸ ਤੋਂ ਭੜਕੇ ਵਿਚੋਲਿਆਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਨਾ ਸਿਰਫ਼ ਬਾਰਾਤੀਆਂ ਨੂੰ ਗਾਲ੍ਹਾ ਕੱਢੀਆਂ ਸਗੋਂ ਇੱਟਾਂ-ਰੋੜਿਆਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਮੁੰਡੇ ਦੇ ਮਾਮੇ ਸਣੇ ਜ਼ਖ਼ਮੀ ਹੋਏ ਬਾਰਾਤੀਆਂ ਨੇ ਪੁਲਿਸ ਨੂੰ ਇਸਦੀ ਲਿਖਤੀ ਸ਼ਿਕਾਇਤ ਦਿੱਤੀ ਹੈ।

ਇਸ ਸਬੰਧੀ ਪੁਲਿਸ ਨੇ ਬਾਰਾਤੀਆਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਰੌਲੇ-ਰੱਪੇ ਦੇ ਬਾਵਜੂਦ ਕੁੜੀ ਦੀ ਵਿਦਾਈ ਹੋ ਗਈ ਪਰ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿਚ ਚਰਚਾ ਛਿੜੀ ਹੋਈ ਹੈ।error: Content is protected !!