BREAKING NEWS
Search

ਅੱਜ ਪੰਜਾਬ ਚ ਫੇਸਬੂਕ ਨੇ ਪਾਇਆ ਪਵਾੜਾ ਹੁਣੇ ਵਾਪਰਿਆ ਕਹਿਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Facebook ਨੇ ਪਾਏ ਪੁਆੜੇ : 21 ਸਾਲਾ ਲੜਕੀ ਨੂੰ ਫੇਸਬੁੱਕ ‘ਤੇ ਪਿਆਰ ਕਰਨਾ ਪਿਆ ਮਹਿੰਗਾ:ਮੋਗਾ : ਮੋਗਾ ਦੇ ਜ਼ੀਰਾ ਰੋਡ ‘ਤੇ ਪੈਂਦੇ ਮੁਹੱਲਾ ਅੰਗਦਪੁਰਾ ‘ਚ ਇੱਕ 21 ਸਾਲਾ ਨੌਜਵਾਨ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਗੁਰਪ੍ਰੀਤ ਕੌਰ ਨੇ ਫੇਸਬੁੱਕ ‘ਤੇ 55 ਸਾਲਾ ਓਮ ਪ੍ਰਕਾਸ਼ ਨਾਂ ਦੇ ਇੱਕ ਵਿਅਕਤੀ ਦੇ ਨਾਲ ਦੋਸਤੀ ਕਰ ਲਈ ਸੀ ਅਤੇ ਪਿਆਰ ਹੋ ਗਿਆ। ਦੋਵਾਂ ਦਾ ਪਿਆਰ ਤਿੰਨ ਸਾਲ ਤੱਕ ਚਲਦਾ ਰਿਹਾ ਹੈ।

ਓਮ ਪ੍ਰਕਾਸ਼ ਨੇ ਗੁਰਪ੍ਰੀਤ ਕੌਰ ਨੂੰ ਦੱਸਿਆ ਕਿ ਉਹ ਯੂ.ਕੇ. ਦਾ ਰਹਿਣ ਵਾਲਾ ਹੈ ਤੇ ਉਸ ਨੂੰ ਵੀ ਆਪਣੇ ਨਾਲ ਯੂ.ਕੇ. ਲੈ ਜਾਵੇਗਾ ਅਤੇ 6 ਮਹੀਨੇ ਪਹਿਲਾਂ ਦੋਵਾਂ ਦੀ ਵਿਆਹ ਹੋ ਗਿਆ ਸੀ। ਜਦੋਂ ਵੀ ਗੁਰਪ੍ਰੀਤ ਕੌਰ ਓਮ ਪ੍ਰਕਾਸ਼ ਨੂੰ ਯੂ.ਕੇ. ਲੈ ਜਾਣ ਬਾਰੇ ਕਹਿੰਦੀ ਤਾਂ ਉਹ ਗੱਲ ਟਾਲ ਦਿੰਦਾ ਸੀ।ਪਰਿਵਾਰ ਦੇ ਦੱਸਣ ਮੁਤਾਬਕ ਗੁਰਪ੍ਰੀਤ ਕੌਰ ਨੇ ਯੂ.ਕੇ. ਜਾਂਦੇ ਲਾਲਚ ਵਿੱਚ ਆ ਕੇ ਆਪਣੇ ਪਹਿਲੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਓਮ ਪ੍ਰਕਾਸ਼ ਨਾਲ ਵਿਆਹ ਕਰਵਾ ਲਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਓਮ ਪ੍ਰਕਾਸ਼ ਪਿਛਲੇ ਇੱਕ ਮਹੀਨੇ ਤੋਂ ਗੁਰਪ੍ਰੀਤ ਕੌਰ ਦੇ ਘਰ ਵਿੱਚ ਹੀ ਰਹਿ ਰਿਹਾ ਸੀ। ਉਹ ਬੀਤੀ ਰਾਤ ਬਾਹਰੋਂ ਆਇਆ ਅਤੇ ਖਾਣਾ ਖਾ ਕੇ ਉਹ ਆਪਣੇ ਕਮਰੇ ‘ਚ ਸੌਂ ਗਏ।ਜਦੋਂ ਸਵੇਰੇ ਪਰਿਵਾਰਕ ਮੈਂਬਰ ਨੇ ਦੇਖਿਆ ਤਾਂ ਓਮ ਪ੍ਰਕਾਸ਼ ਗ਼ਾਇਬ ਸੀ ਜਦਕਿ ਲੜਕੀ ਗੁਰਪ੍ਰੀਤ ਕੌਰ ਦੀ ਮੰਜੇ ‘ਤੇ ਲਾਸ਼ ਪਈ ਸੀ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ -1 ਦੇ ਐੱਸ.ਐੱਚ.ਓ. ਜਗਤਾਰ ਸਿੰਘ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।error: Content is protected !!