BREAKING NEWS
Search

ਅੱਜ ਦੀ ਵੱਡੀ ਖਬਰ – ਸਰਕਾਰ ਨੇ ਨੂਰ ਬਚੀ ਨੂੰ ਦਿੱਤਾ ਏਨੇ ਲੱਖਾਂ ਦਾ ਚੈਕ ,ਚਕੀ ਗਈ ਗਰੀਬੀ

ਹੁਣੇ ਆਈ ਤਾਜਾ ਵੱਡੀ ਖਬਰ

ਅੱਜ ਦਾ ਦਿਨ ਨੂਰ ਦੇ ਪ੍ਰੀਵਾਰ ਲਈ ਯਾਦਗਾਰੀ ਹੋ ਗਿਆ ਕਿਓਂ ਕੇ ਅੱਜ ਸਰਕਾਰ ਦੁਆਰਾ ਓਹਨਾ ਦੀ ਵੱਡੀ ਮਦਦ ਕੀਤੀ ਗਈ ਹੈ। ਇਸ ਖਬਰ ਨਾਲ ਨੂਰ ਦੇ ਫੈਨਸ ਵਿਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਹ ਸਰਕਾਰ ਦਾ ਧਨਵਾਦ ਕਰ ਰਹੇ ਹਨ।

ਅੱਜ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਟਿਕ ਟਾਕ ਸਟਾਰ ਬੱਚੀ ਨੂਰ ਦਾ ਮਨੋਬਲ ਉੱਚਾ ਚੁੱਕਣ ਅਤੇ ਉਸਦੇ ਪਰਿਵਾਰ ਦੀ ਆਰਥਿਕ ਸਹਾਇਤਾ ਵਜੋ 5 ਲੱਖ ਰੁਪਏ ਦਾ ਚੈਕ ਭੇਟ ਕੀਤਾ। ਨੂਰ ਦੇ ਪਿਤਾ ਸ. ਸਤਨਾਮ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਨੂਰ ਅਤੇ ਇਸਦੀ ਟੀਮ ਦੇ ਮੈਂਬਰਾਂ ਨੇ ਕਰੋਨਾ ਕਾਰਨ ਲਗਾਏ ਗਏ ਕਰਫਿਊ ਅਤੇ ਲਾਕਡਾਊਨ ਦੌਰਾਨ ਆਪਣੀਆਂ ਹਾਸ-ਰਸ ਭਰੀਆਂ ਵੀਡੀਓ ਨਾਲ ਮਨੋਰੰਜਨ ਕੀਤਾ ਅਤੇ ਕਈ ਸਿਖਿਆਵਾਂ ਵੀ ਦਿੱਤੀਆਂ। ਨੂਰ ਨੇ ਆਪਣੀਆਂ ਇਨ੍ਹਾਂ ਵੀਡੀਓਜ਼ ਨਾਲ ਲੋਕਾਂ ਨੂੰ ਆਪਣਾ ਸਮਾਂ ਘਰ ਵਿੱਚ ਹੀ ਗੁਜ਼ਾਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ। ਇਸੇ ਕਾਰਣ ਹੀ ਛੋਟੀ ਬੱਚੀ ਨੂਰ ਦੇ ਸ਼ੁਭਚਿੰਤਕਾਂ ਦੀ ਲਾਇਨ ਦਿਨ ਬ ਦਿਨ ਲੰਬੀ ਹੁੰਦੀ ਜਾ ਰਹੀ ਹੈ।

ਐਨਾ ਹੀ ਨਹੀ ਇਸ ਛੋਟੀ ਬੱਚੀ ਨੂਰ ਅਤੇ ਇਸਦੀ ਟੀਮ ਦੇ ਮੈਬਰਾਂ ਨੇ ਲੋਕਾਂ ਵਿੱਚ ਕਰੋਨਾ ਦੇ ਸੰਕਰਮਣ ਤੋ ਬਚਣ ਲਈ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਨੂੰ ਅਪਣਾਉਣ, ਸਿਹਤ ਅਤੇ ਪੁਲਿਸ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਸੰਦੇਸ਼ ਦਿੰਦੀਆਂ ਵੀਡੀਓਜ਼ ਬਣਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਰੋਨਾ ਨੂੰ ਹਰਾਉਣ ਲਈ ਵਿੱਢੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਸਹਿਯੋਗ ਦਿੱਤਾ ਅਤੇ ਸਰਕਾਰ, ਪ੍ਰਸ਼ਾਸਨ, ਪੁਲਿਸ ਦੇ ਹਰ ਇੱਕ ਮਹੱਤਵਪੂਰਨ ਸੰਦੇਸ਼ ਜਿਹੜਾ ਕਿ ਕਰੋਨਾ ਤੋ ਬਚਣ ਲਈ ਦਿੱਤਾ ਜਾਂਦਾ ਸੀ ਨੂੰ ਘਰ ਘਰ ਤੱਕ ਪਹੁੰਚਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਕੀਤੀ।

ਇਸ ਮੌਕੇ ਮੌਜੂਦ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਕਿਹਾ ਕਿ ਨੂਰ ਨੇ ਇੱਕ ਮਿਸਾਲ ਕਾਇਮ ਕਰਕੇ ਦਿਖਾ ਦਿੱਤੀ ਹੈ ਕਿ ਕੁਝ ਵੀ ਚੰਗਾ ਲੋਕਾਂ ਵਿੱਚ ਫੈਲਾਉਣ ਲਈ ਉਮਰ ਮਾਇਨੇ ਨਹੀ ਰੱਖਦੀ ਸਗੋ ਆਪਣੇ ਅੰਦਰ ਹੀ ਕੁਝ ਚੰਗਾ ਕਰਨ ਦਾ ਜ਼ਜਬਾ ਛੁਪਿਆ ਹੋਣਾ ਚਾਹੀਦਾ ਹੈ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇerror: Content is protected !!