ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੰਮ੍ਰਿਤਸਰ ਚੋਂ ਲੰਘਦੀ ਵੱਲ੍ਹਾ ਨਹਿਰ ਵਿਚ ਟਰੈਕਟਰ-ਟਰਾਲੀ ਪਲਟਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੁੱਲ 9 ਲੋਕ ਟਰਾਲੀ ‘ਤੇ ਸਵਾਰ ਸਨ ਅਤੇ ਟ੍ਰੈਕਟਰ-ਟਰਾਲੀ ਓਵਰਲੋਡ ਸੀ ਜਦੋਂ ਉਕਤ ਵੱਲ੍ਹਾ ਨਹਿਰ ਕੋਲੋਂ ਲੰਘਦੀ ਸੜਕ ਤੋਂ ਗੁਜ਼ਰਦੇ ਰਹੇ ਸਨ ਤਾਂ ਅਚਾਨਕ ਟ੍ਰੈਕਟਰ-ਟਰਾਲੀ ਦੇ ਅਗਲੇ ਟਾਇਰ ਟੁੱਟ ਗਏ ਅਤੇ ਨਹਿਰ ਵਿਚ ਪਲਟ ਗਈ। ਇਸ ਹਾਦਸੇ ਵਿਚ ਟ੍ਰੈਕਟਰ-ਟਰਾਲੀ ਸਵਾਰ ਲਗਭਗ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਵੱਲਾਂ ਨਹਿਰ ਦੇ ਕੋਲ ਇਕ ਟਰੈਕਟਰ ਟਰਾਲੀ ਪਲਟ ਗਈ ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਤੇ 4 ਲੋਕ ਗੰਭੀਰ ਜ਼ਖਮੀ ਹੋਏ ਹਨ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋਕੇ ਨਹਿਰ ‘ਚ ਪਲਟ ਗਈ।
ਸੋਚ ਕੇ ਰੌਂਗਟੇ ਖੜੇ ਹੋ ਜਾਂਦੇ ਹਨ ਕਿ ਕੰਬਾ ਦੇਣ ਵਾਲੀ ਠੰਡ ‘ਚ ਜਦੋਂ ਇਹ ਟਰਾਲੀ ਪਲਟੀ ਤਾਂ ਇਸ ‘ਚ ਮੌਜੂਦ ਲੋਕਾਂ ਦਾ ਕੀ ਹਾਲ ਹੋਇਆ ਹੋਵੇਗਾ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹਾਦਸਾ ਕਿਵੇਂ ਹੋਇਆ ਇਸ ਗੱਲ ਦਾ ਪਤਾ ਨਹੀਂ ਲਗ ਸਕਿਆ ਹੈ ਪੁਲਿਸ ਹਾਦਸੇ ਦੇ ਕਾਰਨਾਂ ਦੀ ਤਲਾਸ਼ ਕਰ ਰਹੀ ਹੈ।
Home ਤਾਜਾ ਜਾਣਕਾਰੀ ਅੰਮ੍ਰਿਤਸਰ ਵਿੱਚ ਵਿੱਚ ਹੋਇਆ ਵੱਡਾ ਹਾਦਸਾ,ਸਿਰਫ਼ 1 ਮਿੰਟ ਵਿੱਚ ਹੋ ਗਈਆਂ 5 ਭਿਆਨਕ ਮੌਤਾਂ,ਦੇਖੋ ਮੌਕੇ ਦਾ ਲਾਇਵ ਵੀਡੀਓ
ਤਾਜਾ ਜਾਣਕਾਰੀ