ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਾਡੇ ਸਮਾਜ ਚ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਅਜਿਹੀ ਹੀ ਇੱਕ ਦਰਦਭਰੀ ਘਟਨਾ ਪੰਜਾਬ ਦੇ ਪਵਿੱਤਰ ਸ਼ਹਿਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵਾਪਰੀ ਹੈ ਇਸ ਘਟਨਾ ਕਰਕੇ ਪੂਰਾ ਸ਼ਹਿਰ ਸੁੰਨ ਹੋ ਗਿਆ ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ।
ਦਰਅਸਲ ਇਥੇ ਇੱਕ ਵਿਅਕਤੀ ਨੇ ਤੰਤਰ-ਮੰਤਰ ਦੇ ਨਾਂ ‘ਤੇ 3 ਸਾਲਾਂ ਦੇ ਬੱਚੇ ਨੂੰ ਪਹਿਲਾਂ ਅਗਵਾ ਕੀਤਾ ਤੇ ਉਸਦੀ ਬਲੀ ਦੇ ਦਿੱਤੀ। ਤੰਤਰ-ਮੰਤਰ ਦੇ ਨਾਂ ‘ਤੇ ਇਕ 3 ਸਾਲਾਂ ਦੇ ਬੱਚੇ ਨੂੰ ਅਗਵਾ ਕਰ ਉਸਦੀ ਬਲੀ ਦੇ ਦਿੱਤੀ। ਦਿਲ ਨੂੰ ਦਹਿਲਾ ਦੇਣ ਵਾਲੀ ਇਹ ਘਟਨਾ ਅੰਮ੍ਰਿਤਸਰ ‘ਚ ਸਾਹਮਣੇ ਆਈ ਹੈ। ਪਰਿਵਾਰ ਮੁਤਾਬਕ 3 ਸਾਲਾ ਤੇਜਪਾਲ ਗਲੀ ‘ਚ ਖੇਡ ਰਿਹਾ ਸੀ ਕਿ ਗੁਆਂਢ ‘ਚ ਰਹਿੰਦਾ ਬਿੱਟੂ ਨਾਮ ਦਾ ਵਿਅਕਤੀ ਜੋ ਖੁਦ ਨੂੰ ਤਾਂਤਰਿਕ ਅਖਵਾਉਂਦਾ ਹੈ। ਉਹ ਬੱਚੇ ਨੂੰ ਅਗਵਾ ਕਰਕੇ ਲੈ ਗਿਆ, ਜਿਸਦੀ ਲਾਸ਼ ਅਗਲੇ ਦਿਨ ਇਕ ਨਾਲੇ ‘ਚੋਂ ਮਿਲੀ। ਘਰ ਦੇ ਗੁਆਂਢ ‘ਚ ਲੱਗੇ ਕੈਮਰੇ ਤੋਂ ਪਤਾ ਲੱਗਾ ਕਿ ਬਿੱਟੂ ਹੀ ਬੱਚੇ ਨੂੰ ਲੈ ਕੇ ਗਿਆ ਹੈ ਤਾਂ ਪੁਲਸ ਨੇ ਦੋਸ਼ੀ ਨੂੰ ਜੰਮੂ ਕੋਲੋਂ ਗ੍ਰਿਫਤਾਰ ਕਰ ਲਿਆ। ਉਧਰ ਪੁਲਸ ਨੇ ਮਾਪਿਆਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਕਤਲ ਦਾ ਕਾਰਣ ਜਾਨਣ ਦੀ ਗੱਲ ਕਹੀ ਜਾ ਰਹੀ ਹੈ। ਗੁਰੂ ਨਗਰੀ ‘ਚ ਵਾਪਰੀ ਇਸ ਘਿਨੌਣੀ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਸਾਡਾ ਸਮਾਜ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਹੈ ਅੱਜ ਦੇ ਵਿਗਿਆਨਕ ਯੁੱਗ ਚ ਵੀ ਲੋਕੀ ਇਸ ਤਰ੍ਹਾਂ ਦੇ ਤਾਂਤਰਿਕ ਅਖੌਤੀ ਬਾਬਿਆਂ ਦੇ ਜਾਲ ਵਿਚ ਫਸ ਪਤਾ ਨਹੀਂ ਕਿਵੇਂ ਜਾਂਦੇ ਹਨ।
Home ਤਾਜਾ ਜਾਣਕਾਰੀ ਅੰਮ੍ਰਿਤਸਰ ਚ ਵਾਪਰੀ ਰੂਹ ਕੰਬਾਊ ਦਰਦਭਰੀ ਘਟਨਾ ਤਾਂਤਰਿਕ ਨੇ 3 ਸਾਲਾ ਬੱਚੇ ਦੀ ਦਿੱਤੀ ਬਲੀ (ਵੀਡੀਓ)

ਤਾਜਾ ਜਾਣਕਾਰੀ