BREAKING NEWS
Search

ਅੰਬਾਨੀ ਤੋਂ ਵੀ ਵੱਡਾ ਬਿਜ਼ਨੈੱਸਮੈਨ ਹੈ ਸੰਤਰੇ ਦੀ ਗੋਲੀ ਵੇਚਣ ਵਾਲਾ ਇਹ ਬਾਬਾ.. ਪੂਰੀ ਖ਼ਬਰ ਪੜ੍ਹ ਕੇ ਹੈਰਾਨ ਰਹਿ ਜਾਓਗੇ….

ਬਚਪਨ ਦੇ ਦਿਨ ਸਭ ਨੂੰ ਹੀ ਪਿਆਰੇ ਦਿੰਦੇ ਹਨ ਕੋਈ ਚਾਹੇ ਕਿੰਨਾ ਵੀ ਵੱਡਾ ਹੋ ਜਾਵੇ ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਨਹੀਂ ਭੁੱਲ । ਜਦੋਂ ਵੀ ਕੋਈ ਬਚਪਨ ਤੋਂ ਨਿਕਲ ਕੇ ਜਵਾਨੀ ਅਤੇ ਬੁਢਾਪੇ ਵੱਲ ਨੂੰ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਹਰ ਕਿਸੇ ਦੇ ਮਨ ਵਿੱਚ ਹੀ ਅਜਿਹਾ ਖਿਆਲ ਆਉਂਦਾ ਹੈ ਕਿ ਕਾਸ਼ ਉਹ ਆਪਣੇ ਬਚਪਨ ਦੇ ਦਿਨਾਂ ਵਿੱਚ ਦੁਬਾਰਾ ਵਾਪਸ ਚਲਾ ਜਾਵੇ । ਅੱਜ ਵੀ ਅਸੀਂ ਤੁਹਾਨੂੰ ਤੁਹਾਡੇ ਬਚਪਨ ਦੇ ਨਾਲ ਜੁੜੀ ਹੋਈ ਇੱਕ ਯਾਦ ਦੇ ਬਾਰੇ ਵਿੱਚ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਲਈ ਜਾਨਣਾ ਬਹੁਤ ਹੀ ਜ਼ਰੂਰੀ ਹੈ । ਇਹ ਖ਼ਬਰ ਇੱਕ ਬਜ਼ੁਰਗ ਨਾਲ ਜੁੜੀ ਹੋਈ ਹੈ । ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਸੰਤਰੇ ਵਾਲੀ ਗੋਲੀ ਜਾਂ ਸੰਤਰੇ ਵਾਲੀ ਟੌਫੀ ਤੁਸੀਂ ਬਚਪਨ ਵਿੱਚ ਕਦੇ ਨਾ ਕਦੇ ਜ਼ਰੂਰ ਖਾਧੀ ਹੋਵੇਗੀ । ਅੱਜ ਅਸੀਂ ਤੁਹਾਨੂੰ ਇਸੇ ਹੀ ਸੰਤਰੇ ਦੀ ਗੋਲੀ ਬਣਾਉਣ ਵਾਲੇ ਬਾਬੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਵਿਚ ਜਾਣ ਕੇ ਤੁਸੀਂ ਵੀ ਵਾਹ ਵਾਹ ਕਰ ਉੱਠੋਗੇ ।

ਜਿਸ ਬਾਪੂ ਦੇ ਬਾਰੇ ਵਿਚ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਕਈ ਸਾਲਾਂ ਤੋਂ ਲੈ ਕੇ ਹੁਣ ਤੱਕ ਇਹ ਬਾਪੂ ਅੱਜ ਵੀ ਸੰਤਰੀ ਦੀਆਂ ਗੋਲੀਆਂ ਬਣਾ ਕੇ ਵੇਚਦਾ ਹੈ । ਇਸ ਬਾਪੂ ਦੇ ਹੱਥਾਂ ਦੀਆਂ ਬਣੀਆਂ ਸੰਤਰੇ ਵਾਲੀਆਂ ਟਾਫੀਆਂ ਖਾ ਕੇ ਕਈ ਬੱਚੇ ਬਚਪਨ ਤੋਂ ਜਵਾਨ ਹੋਏ ਅਤੇ ਹੁਣ ਉਨ੍ਹਾਂ ਦੀ ਵਿਆਹ ਹੋ ਕੇ ਵੀ ਅੱਗੇ ਬੱਚੇ ਹੋ ਚੁੱਕੇ ਹਨ ਪਰੰਤੂ ਇਹ ਬਾਪੂ ਅੱਜ ਵੀ ਉਹੀ ਕੰਮ ਕਰਦਾ ਹੈ ਜੋ ਅੱਜ ਤੋਂ ਕਈ ਸਾਲ ਪਹਿਲਾਂ ਕਰਦਾ ਸੀ ।
ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਆਖਿਰ ਇਹ ਬਾਪੂ ਅੰਬਾਨੀ ਨਾਲੋਂ ਵੱਡਾ ਵੀ ਬਿਜ਼ਨੈਸਮੈਨ ਕਿਵੇਂ ਹੋ ਗਿਆ? ਇਸ ਦੇ ਬਾਰੇ ਵਿਚ ਵੀ ਤੁਹਾਨੂੰ ਦੱਸਦੇ ਹਾਂ ।

ਇਹ ਬਜ਼ੁਰਗ ਬਾਬੇ ਦਾ ਨਾਮ ਮੂਲ ਚੰਦਰ ਸੋਨੀ ਹੈ ਅਤੇ ਇਹ ਗਵਾਲੀਅਰ ਦਾ ਰਹਿਣ ਵਾਲਾ ਹੈ । ਬਾਪੂ ਦੀ ਉਮਰ ਲੱਗਭਗ 91 ਸਾਲ ਦੇ ਕਰੀਬ ਹੈ । ਅਸਲ ਵਿੱਚ ਇਹ ਬਾਪੂ ਨੇ ਅੱਜ ਤੋਂ ਨਹੀਂ ਬਲਕਿ ਕਈ ਸਾਲ ਪਹਿਲਾਂ ਤੋਂ ਸੰਤਰੇ ਦੀਆਂ ਗੋਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ । ਬਾਪੂ ਦੇ ਹੱਥਾਂ ਦੀਆਂ ਸੰਤਰੇ ਦੀਆਂ ਟੌਫੀਆਂ ਖਾ ਕੇ ਕਈ ਬੱਚੇ ਜਵਾਨ ਹੋਏ ਅਤੇ ਕਈਆਂ ਦੇ ਵਿਆਹ ਵੀ ਹੋ ਗਏ । ਪਰੰਤੂ ਇਸ ਬਾਪੂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਣਾ ਕੰਮ ਨਹੀਂ ਬਦਲਿਆ ਬਾਪੂ ਨੇ ਸੰਤਰੇ ਦੀਆਂ ਗੋਲੀਆਂ ਬਣਾਉਣ ਨੂੰ ਹੀ ਸਾਰੀ ਉਮਰ ਭਰ ਆਪਣਾ ਕਾਰੋਬਾਰ ਬਣਾ ਦਿੱਤਾ । ਅੱਜ ਵੀ ਇਸ ਬਾਪੂ ਕੋਲੋਂ ਬੱਚੇ ਬੜੇ ਚਾਅ ਨਾਲ ਸੰਤਰੇ ਦੀਆਂ ਬਣੀਆਂ ਟੌਫੀਆਂ ਖਰੀਦਦੇ ਹਨ ਅਤੇ ਬਹੁਤ ਖੁਸ਼ ਹੁੰਦੇ ਹਨ । ਬਾਪੂ ਨੇ ਆਪਣੀ ਸਾਰੀ ਉਮਰ ਹੀ ਇਸੇ ਕੰਮ ਵਿੱਚ ਗੁਜ਼ਾਰ ਦਿੱਤੀ ਅਤੇ ਅੱਜ ਵੀ ਇਹੀ ਕੰਮ ਕਰ ਰਿਹਾ ਹੈ । ਅੱਜ ਵੀ ਬਾਪੂ ਆਪਣੀ ਹੱਕ ਦੀ ਕਮਾਈ ਕਰ ਕੇ ਰੋਟੀ ਖਾਂਦਾ ਹੈ ਅਤੇ ਇਲਾਕੇ ਦੇ ਸਾਰੇ ਹੀ ਲੋਕ ਇਸ ਬਜ਼ੁਰਗ ਦੀ ਬਹੁਤ ਜਿਆਦਾ ਇੱਜ਼ਤ ਵੀ ਕਰਦੇ ਹਨ ।

ਗੱਲ ਸਿਰਫ਼ ਇੱਥੇ ਹੀ ਨਹੀਂ ਰੁਕੀ ਇਸ ਬਾਪੂ ਕੋਲੋਂ ਆਪਣੇ ਬਚਪਨ ਵਿੱਚ ਸੰਤਰੇ ਦੀਆਂ ਟੌਫੀਆਂ ਖਰੀਦ ਕੇ ਖਾਣ ਵਾਲੀਆਂ ਕਈ ਲੜਕੀਆਂ ਅੱਜ ਵੀ ਆਪਣੇ ਵਿਆਹ ਵਿੱਚ ਬਾਪੂ ਨੂੰ ਸਪੈਸ਼ਲ ਤੌਰ ਤੇ ਸੱਦਾ ਦਿੰਦੀਆਂ ਹਨ । ਜਦੋਂ ਵੀ ਕੋਈ ਲੜਕੀ ਜਾਂ ਬੇਟੀ ਬਾਪੂ ਨੂੰ ਚਾਅ ਨਾਲ ਆਪਣੇ ਵਿਆਹ ਵਿੱਚ ਸੱਦਦੀ ਹੈ ਤਾਂ ਇਹ ਬਾਪੂ ਆਪਣੀ ਮਿਹਨਤ ਦੇ ਕਮਾਏ ਹੋਏ ਪੈਸਿਆਂ ਵਿੱਚੋਂ ਉਸ ਧੀ ਲਈ ਇੱਕ ਸਾਡੀ ਖਰੀਦ ਕੇ ਲਿਜਾਂਦਾ ਹੈ ਅਤੇ ਉਸ ਨੂੰ ਤੋਹਫ਼ੇ ਵਜੋਂ ਤੇ ਆਸ਼ੀਰਵਾਦ ਵਜੋਂ ਦਿੰਦਾ ਹੈ । ਬਚਪਨ ਵਿੱਚ ਇਸੇ ਬਾਪੂ ਕੋਲੋਂ ਖਰੀਦ ਕੇ ਸੰਤਰੇ ਦੀਆਂ ਟੌਫੀਆਂ ਖਾਣ ਵਾਲੀਆਂ ਬੇਟੀਆਂ ਅੱਜ ਜਦੋਂ ਵੱਡੀਆਂ ਹੋ ਕੇ ਆਪਣੇ ਵਿਆਹ ਕਰਦੀਆਂ ਹਨ ਤਾਂ ਉਹ ਇਸ ਬਾਬੇ ਨੂੰ ਬੜੇ ਹੀ ਚਾਅ ਨਾਲ ਆਪਣੇ ਵਿਆਹ ਵਿੱਚ ਬੁਲਾਉਂਦੀਆਂ ਹਨ । ਬਾਪੂ ਵੀ ਹਰ ਧੀ ਦੇ ਵਿਆਹ ਵਿੱਚ ਬੜੇ ਚਾਅ ਨਾਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦੇ ਕੇ ਆਉਂਦਾ ਹੈ ।

ਬਾਪੂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਣਾ ਕਿੱਤਾ ਨਹੀਂ ਬਦਲਿਆ ਅਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਇਸ ਬਾਪੂ ਨੂੰ ਅੱਜ ਵੀ ਸੰਤਰੇ ਦੀਆਂ ਬਣੀਆਂ ਟੌਫੀਆਂ ਵੇਚਦੇ ਹੋਏ ਦੇਖਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ ।

ਬੇਸ਼ੱਕ ਇਸ ਬਾਬੇ ਕੋਲ ਅੰਬਾਨੀ ਜਿੰਨੇ ਪੈਸੇ ਨਾ ਹੋਣ ਜਾਂ ਆਪਣੀ ਉਮਰ ਭਰ ਦੀ ਕਮਾਈ ਵਿੱਚ ਇਸਨੇ ਅੰਬਾਨੀ ਜਿੰਨੇ ਪੈਸੇ ਨਾ ਜੋੜੇ ਹੋਣ ਪ੍ਰੰਤੂ ਆਪਣੀ ਨੇਕ ਕਮਾਈ ਸਦਕਾ ਇਸ ਬਾਪੂ ਨੇ ਲੋਕਾਂ ਵਿੱਚ ਜੋ ਇੱਜ਼ਤ ਕਮਾਈ ਹੈ ਅਤੇ ਜਿੰਨਾ ਪਿਆਰ ਸਤਿਕਾਰ ਲੋਕਾਂ ਕੋਲੋਂ ਹਾਸਲ ਕੀਤਾ ਹੈ ਉਨ੍ਹਾਂ ਸ਼ਾਇਦ ਅੰਬਾਨੀ ਵਰਗੇ ਕਿਸੇ ਅਮੀਰ ਵਿਅਕਤੀ ਨੇ ਵੀ ਨਾ ਕੀਤਾ ਹੋਵੇ । ਹਰ ਕੋਈ ਇਸ ਬਜ਼ੁਰਗ ਬਾਬੇ ਦੀ ਤਹਿ ਦਿਲ ਤੋਂ ਇੱਜ਼ਤ ਕਰਦਾ ਹੈ ਅਤੇ ਲੋਕ ਅੱਜ ਵੀ ਬੜੇ ਚਾਵਾਂ ਨਾਲ ਇਸ ਬਜ਼ੁਰਗ ਬਾਪੂ ਕੋਲੋਂ ਸੰਤਰੀ ਦੀਆਂ ਬਣੀਆਂ ਟੌਫੀਆਂ ਖਰੀਦ ਕੇ ਆਪਣੇ ਬੱਚਿਆਂ ਨੂੰ ਦਿੰਦੇ ਹਨ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!