BREAKING NEWS
Search

ਅਸਮਾਨ ਚੋਂ ਵਾਪਰਿਆ ਕਹਿਰ : 40 ਲੋਕਾਂ ਅਤੇ 38 ਪਸ਼ੂਆਂ ਦੀ ਬਿਜਲੀ ਪੈਣ ਨਾਲ ਹੋਈ ਮੌਤ ਸਾਰੇ ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਪਿਛਲੇ ਕਈ ਦਿਨਾਂ ਤੋਂ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਗਰਮੀ ਤੋਂ ਨਿਜਾਤ ਪਾਉਣ ਲਈ ਕਈ ਤਰ੍ਹਾਂ ਦੇ ਉਪਕਰਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਗਰਮੀ ਦਾ ਸਾਹਮਣਾ ਨਾ ਕਰਨਾ ਪਵੇ। ਉਥੇ ਹੀ ਇਸ ਮੌਸਮ ਦੀ ਤਬਦੀਲੀ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਲੋਕਾਂ ਨੂੰ ਪੇਸ਼ ਆ ਜਾਂਦੀਆਂ ਹਨ। ਜਿਸ ਕਾਰਨ ਕਈ ਵਾਰ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਮੌਸਮ ਦੀ ਤਬਦੀਲੀ ਕਾਰਨ ਮੀਂਹ, ਹੜ੍ਹ, ਅਸਮਾਨੀ ਬਿਜਲੀ ਅਤੇ ਭੂਚਾਲ ਆਦਿ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਅਸਮਾਨ ਵਿਚੋਂ ਕਹਿਰ ਵਾਪਰਿਆ ਹੈ ਜਿਥੇ 40 ਲੋਕਾਂ ਅਤੇ 38 ਪਸ਼ੂਆਂ ਦੀ ਅਸਮਾਨੀ ਬਿਜਲੀ ਪੈਣ ਕਾਰਨ ਮੌਤ ਹੋ ਗਈ ਹੈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬੀਤੇ ਦਿਨੀਂ ਦੇਸ਼ ਦੇ ਕਈ ਹਿੱਸਿਆਂ ਅੰਦਰ ਜਿਥੇ ਗਰਮੀ ਦੇਖੀ ਗਈ ਹੈ। ਉਥੇ ਹੀ ਉੱਤਰ ਪ੍ਰਦੇਸ਼ ਦੇ ਵਿੱਚ ਹੋਈ ਬਰਸਾਤ ਅਤੇ ਬਿਜਲੀ ਪੈਣ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਜਿੱਥੇ ਉੱਤਰ ਪ੍ਰਦੇਸ਼ ਦੇ ਵਿੱਚ ਕੋਤਵਾਲੀ ਖੇਤਰ ਦੇ ਮੋਤੀਆਰੀ ਪਿੰਡ ਵਿੱਚ ਇੱਕ 13 ਸਾਲਾਂ ਦੀ ਮਾਸੂਮ ਬੱਚੀ ਅਤੇ ਨਾਲ ਦੇ ਪਿੰਡ ਉਨ੍ਹਾਵ ਦੇ ਪਿੰਡ ਸਰਾਏ ਬੈਦਰਾ ਪਿੰਡ ਵਿੱਚ ਦੋ ਬੱਚਿਆਂ ਦੀ ਜਾਨ ਚਲੇ ਗਈ ਹੈ।

ਇਸ ਰਾਹੀਂ ਅਸਮਾਨੀ ਬਿਜਲੀ ਪੈਣ ਨਾਲ ਪ੍ਰਯਾਗਰਾਜ ਵਿੱਚ ਭਾਰੀ ਬਰਸਾਤ ਕਾਰਨ ਵੱਖ-ਵੱਖ ਇਲਾਕਿਆਂ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਘਾਟ ਪੁਰ ਵਿਚ 38 ਪਸ਼ੂਆਂ ਦੀ ਮੌਤ ਹੋਈ ਹੈ। ਇਨ੍ਹਾਂ ਖੇਤਰਾਂ ਵਿਚ ਚਾਰ ਲੋਕ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਇਸ ਸਮੇਂ ਜ਼ੇਰੇ ਇਲਾਜ ਹਨ। ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ ਵਿੱਚ ਅਸਮਾਨੀ ਬਿਜਲੀ ਨੇ ਕਹਿਰ ਢਾਇਆ ਹੈ ਜਿਥੇ 40 ਲੋਕਾਂ ਦੀ ਮੌਤ ਹੋ ਗਈ ਹੈ।

ਇਨ੍ਹਾਂ ਖੇਤਰਾਂ ਵਿਚ ਪਰਯਾਗਰਾਜ, ਕੌਸ਼ਾਂਬੀ ,ਪ੍ਰਤਾਪ ਗੜ ,ਆਗਰਾ , ਅਤੇ ਰਾਏਬਰੇਲੀ ਸ਼ਾਮਲ ਹਨ ਜਿਥੋਂ ਅਸਮਾਨੀ ਬਿਜਲੀ ਅਤੇ ਬਰਸਾਤ ਕਾਰਨ ਹੋਈਆਂ ਮੌਤਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਘਟਨਾਵਾਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।



error: Content is protected !!