BREAKING NEWS
Search

ਅਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ, ਜੁਰਾਬਾਂ ਚ ਲੁਕੋ ਕੇ ਲਿਆ ਰਿਹਾ ਸੀ ਲੱਖਾਂ ਦਾ ਸੋਨਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਈ ਗੈਰ ਸਮਾਜਿਕ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਜਲਦ ਅਮੀਰ ਬਣਨ ਦੇ ਚੱਕਰ ਵਿਚ ਗੈਰ-ਕਾਨੂੰਨੀ ਤਰੀਕੇ ਜਾਂਦੇ ਹਨ। ਜਿੱਥੇ ਅੱਜ ਕੱਲ ਧੋਖਾਧੜੀ ਅਤੇ ਲੁਟ-ਖੋਹ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਬਹੁਤ ਸਾਰੇ ਯਾਤਰੀਆਂ ਵੱਲੋਂ ਸੋਨੇ ਦੀ ਸਮੱਗਲਿੰਗ ਵੀ ਕੀਤੀ ਜਾਂਦੀ ਹੈ। ਜਿਸ ਕਾਰਨ ਬਹੁਤ ਸਾਰੇ ਹਵਾਈ ਅੱਡਿਆਂ ਉਪਰ ਅਜਿਹੇ ਯਾਤਰੀਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਪੰਜਾਬ ਦਾ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡਾ ਤੇ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਦੇ ਕਾਰਨ ਚਰਚਾ ਵਿੱਚ ਬਣਿਆ ਰਹਿੰਦਾ ਹੈ। ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਜੁਰਾਬਾ ਵਿੱਚ ਲਕੋ ਕੇ ਲੱਖਾਂ ਦਾ ਸੋਨਾ ਲਿਆਂਦਾ ਜਾ ਰਿਹਾ ਸੀ।

ਇਹ ਮਾਮਲਾ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਉਡਾਨ ਦੇ ਦੌਰਾਨ ਇੱਕ ਯਾਤਰੀ ਕੋਲੋਂ 22 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਇਹ ਯਾਤਰੀ ਜਿੱਥੇ ਦੁਬਈ ਤੋਂ ਅੰਮ੍ਰਿਤਸਰ ਪੁੱਜੀ ਸਪਾਈਸਜੈੱਟ ਰਾਹੀਂ ਆਇਆ ਸੀ। ਜਿੱਥੇ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਵਿਅਕਤੀ ਦੇ ਸ਼ੱਕ ਹੋਣ ਤੇ ਇਸ ਦੀ ਤਲਾਸ਼ੀ ਲੈਂਦੇ ਹੋਏ ਇਸ ਵਿਅਕਤੀ ਦੀਆਂ ਜੁਰਾਬਾਂ ਵਿੱਚੋਂ 450 ਗਰਾਮ ਸੋਨਾ ਬਰਾਮਦ ਕੀਤਾ ਗਿਆ ਹੈ।

ਜਿਸ ਦੀ ਬਾਜ਼ਾਰ ਵਿਚ ਕੀਮਤ 22 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ। ਦੁਬਈ ਤੋਂ ਆਏ ਇਸ ਯਾਤਰੀ ਦੀ ਪਹਿਚਾਣ ਤਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬੋਹੜੀ ਚੱਕ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਉਥੇ ਹੀ ਇਸ ਵਿਅਕਤੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

ਜਿੱਥੇ ਇਕ ਵਿਅਕਤੀ ਕੋਲੋਂ 450 ਗ੍ਰਾਮ ਦਾ ਸੋਨਾ ਸੀ ਜਿਸ ਦੀ ਕੀਮਤ 22 ਲੱਖ ਰੁਪਏ ਹੈ ਇਸ ਤੋਂ ਇਲਾਵਾ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਇਕ ਹਵਾਈ ਅੱਡੇ ਤੇ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ।error: Content is protected !!