ਦੁਨੀਆਂ ਪਈ ਫਿਕਰਾਂ ਚ
19 ਮਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ.ਓ.) ਨੂੰ ਅਲਟੀਮੇਟਮ ਦਿੱਤਾ ਸੀ ਕਿ,‘‘ਤੁਸੀਂ 30 ਇਹ ਦਿਨਾਂ ’ਚ ਸੁਧਾਰ ਲਾਗੂ ਕਰਨਾ ਸ਼ੁਰੂ ਕਰੋ ਨਹੀਂ ਤਾਂ ਅਮਰੀਕਾ ਵਿੱਤੀ ਮਦਦ ਰੋਕ ਦੇਵੇਗਾ।’’ 11 ਦਿਨ ਬਾਅਦ ਟਰੰਪ ਨੇ ਸ਼ੁੱਕਰਵਾਰ ਨੂੰ ਅਚਾਨਕ ਡਬਲਯੂ.ਐੱਚ.ਓ. ਨਾਲ ਆਪਣੇ ‘ਰਿਸ਼ਤੇ’ ਖ ਤ ਮ ਕਰਨ ਅਤੇ ਕਿਸੇ ਵੀ ਅਮਰੀਕੀ ਸਹਾਇਤਾ ਨਾਲੋਂ ਉਸ ਨੂੰ ਅਲਗ ਕਰਨ ਦਾ ਐਲਾਨ ਕਰ ਕੇ ਧ ਮਾ ਕਾ ਕਰ ਦਿੱਤਾ। ਟਰੰਪ ਨੂੰ ਡਬਲਯੂ.ਐੱਚ.ਓ. ਨਾਲ ਤਿੰਨ ਵੱਡੀਅਾਂ ਸਮੱਸਿਆਵਾਂ ਹਨ।
ਉਨ੍ਹਾਂ ਨੇ ਇਸ ’ਤੇ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ’ਚ ਚੀਨ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਪ੍ਰਵਾਨ ਕਰਨ ਅਤੇ ਚੀਨ ਨੂੰ ਉਸ ਦੇ ਵਾਇਰਸ ਨੂੰ ਰੋਕਣ ਦੇ ਯਤਨਾਂ ਲਈ ਪ੍ਰਸ਼ੰਸਾ ਕਰਨ ਲਈ ਬਹੁਤ ਕਾਹਲੀ ਕਰਨ ਦਾ ਦੋਸ਼ ਲਗਾਇਆ ਅਤੇ ਹੁਣ ਇਹ ਸਬੂਤ ਮਿਲ ਵੀ ਚੁੱਕੇ ਹਨ ਕਿ ਚੀਨ ਨੇ ਸ਼ੁਰੂ ’ਚ ਵਾਇਰਸ ਦੇ ਇਨਫੈਕਸ਼ਨ ਦੇ ਸੰਕੇਤਾਂ ਨੂੰ ਦੁਨੀਆਂ ਕੋਲੋਂ ਛੁਪਾਉਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਚੀਨ ਨੇ ਦੂਸਰੇ ਦੇਸ਼ਾਂ ਨੂੰ ਇਸ ਮਹਾਮਾਰੀ ਦੇ ਵਿਸ਼ੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ। ਦੂਸਰੀ ਸ਼ਿਕਾਇਤ ਇਹ ਹੈ ਕਿ ਡਬਲਯੂ.ਐੱਚ.ਓ. ਨੇ 11 ਮਾਰਚ ਨੂੰ ਅਮਰੀਕਾ ਵਲੋਂ ਕੀਤੇ ਗਏ ਇਕ ਫੈਸਲੇ ਦਾ ਖੰਡਨ ਕੀਤਾ, ਜਿਸ ’ਚ ਉਦੋਂ ਚੀਨ, ਈਰਾਨ ਅਤੇ 28 ਯੂਰਪੀ ਦੇਸ਼ਾਂ ਦਾ ਦੌਰਾ ਕਰਕੇ ਆਉਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਲਈ ਆਪਣੀਅਾਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਆਪਣੀਅਾਂ ਅਧਿਕਾਰਤ ਸਿਫਾਰਸ਼ਾਂ ’ਚ ਡਬਲਯੂ.ਐੱਚ.ਓ. ਨੇ ਸੁਚੇਤ ਕੀਤਾ ਕਿ ਪ੍ਰਭਾਵਿਤ ਇਲਾਕਿਅਾਂ ਤੋਂ ਆਉਣ ਵਾਲੇ ਯਾਤਰੀਅਾਂ ਦੇ ਦਾਖਲੇ ਤੋਂ ਇਨਕਾਰ ਆਮ ਤੌਰ ’ਤੇ ਮਾਮਲਿਅਾਂ ਨੂੰ ਰੋਕਣ ’ਚ ਅਸਰਦਾਇਕ ਨਹੀਂ ਹੈ, ਹਾਲਾਂਕਿ ਉਹ ਇਕ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਅਸਰ ਪਾ ਸਕਦੇ ਹਨ। ਇਹ ਉਸ ਸਮੇਂ ਚੀਨ ਦਾ ਅਧਿਕਾਰਤ ਬਿਆਨ ਸੀ ਨਾ ਕਿ ਕਿਸੇ ਵਿਗਿਆਨੀ ਜਾਂ ਖੋਜ ਦਾ।
ਅਖੀਰ ’ਚ, ਟਰੰਪ ਨੇ ਵੀ ਇਸ ਗੱਲ ’ਤੇ ਨਿਰਾਸ਼ਾ ਪ੍ਰਗਟ ਕੀਤੀ ਕਿ ਅਮਰੀਕਾ ਚੀਨ ਦੀ ਤੁਲਨਾ ’ਚ ਡਬਲਯੂ.ਐੱਚ.ਓ. ਦੇ ਚਾਲੂ ਬਜਟ ਦਾ ਵਾਧੂ ਅਨੁਪਾਦਿਤ ਹਿੱਸਾ ਅਦਾ ਕਰਦਾ ਹੈ। ਅਮਰੀਕਾ ਨੂੰ ਸਮੁੱਚੇ ਬਜਟ ਦਾ 22 ਫੀਸਦੀ ਦੇਣ ਦੀ ਲੋੜ ਹੈ ਜਦਕਿ ਚੀਨ ਤੋਂ 2020-21 ’ਚ 12 ਫੀਸਦੀ ਮਿਲਣ ਦੀ ਆਸ ਹੈ। ਬੇਸ਼ੱਕ ਹੀ ਇਸ ਦੀ ਆਬਾਦੀ 1.4 ਬਿਲੀਅਨ ਲੋਕਾਂ ਦੀ ਹੈ ਅਤੇ ਜੀ.ਡੀ.ਪੀ. 13.6 ਟ੍ਰਿਲੀਅਨ ਹੈ। ਡਬਲਯੂ.ਐੱਚ.ਓ. ਦਾ ਸਾਲਾਨਾ ਬਜਟ 5 ਬਿਲੀਅਨ ਡਾਲਰ ਹੈ।
ਇਹ ਮਾਲੀਆ ਸਵੈਇਛੁੱਕ ਯੋਗਦਾਨ ਅਤੇ ਮੈਂਬਰ ਫੀਸ ਤੋਂ ਆਉਂਦਾ ਹੈ ਜੋ ਹਰ ਮੈਂਬਰ ਦੇਸ਼ ਨੂੰ ਦੇਣਾ ਜ਼ਰੂਰੀ ਹੈ ਕਿਉਂਕਿ ਸਵੈਇਛੁੱਕ ਯੋਗਦਾਨ ਲਗਾਤਾਰ ਅਤੇ ਸਥਾਈ ਨਹੀਂ ਹੈ, ਇਸ ਲਈ ਸੰਗਠਨਾਂ ਨੂੰ ਅਮਰੀਕਾ ਦੇ ਫੰਡ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ ਡਬਲਯੂ.ਐੱਚ.ਓ. ਦੇ ਕੋਵਿਡ ਫੰਡ ’ਚ ਸਭ ਤੋਂ ਵੱਧ 60 ਮਿਲੀਅਨ ਡਾਲਰ ਦਾ ਯੋਗਦਾਨ ਕੁਵੈਤ ਨੇ ਦਿੱਤਾ। ਇਸ ਦੇ ਬਾਅਦ ਜਾਪਾਨ ਨੇ 47.5 ਮਿਲੀਅਨ ਡਾਲਰ, ਯੂਰਪੀਅਨ ਕਮਿਸ਼ਨ ਨੇ 33.8, ਵਿਸ਼ਵ ਬੈਂਕ ਨੇ 30.6, ਜਰਮਨੀ ਨੇ 28.3, ਯੂਨਾਈਟਿਡ ਕਿੰਗਡਮ ਨੇ 20.7 ਅਤੇ ਬਿਲ ਅਤੇ ਮੇਲਿੰਡਾ ਫਾਊਂਡੇਸ਼ਨ ਨੇ 11 ਮਿਲੀਅਨ ਡਾਲਰ ਦਿੱਤੇ।
ਅਜਿਹੇ ’ਚ ਜੇਕਰ ਅਮਰੀਕਾ ਆਪਣਾ ਹੱਥ ਪਿੱਛੇ ਖਿੱਚ ਲਵੇ ਤਾਂ ਮਹੱਤਵਪੂਰਨ ਪ੍ਰਾਜੈਕਟ ਬਿਨਾਂ ਧਨ ਦੇ ਚੱਲ ਨਹੀਂ ਸਕਣਗੇ ਭਾਵ ਬੰਦ ਹੋ ਜਾਣਗੇ, ਜਿਵੇਂ ਕਿ ਪੋਲੀਓ ਖਾਤਮਾ ਮਿਸ਼ਨ, ਜਿਸ ’ਚ ਅਮਰੀਕਾ ਦਾ ਸਭ ਤੋਂ ਵੱਧ 27.4 ਫੀਸਦੀ ਯੋਗਦਾਨ ਹੈ। ਅਜਿਹਾ ਨਹੀਂ ਕਿ ਅਮਰੀਕਾ ਨੇ ਆਪਣਾ ਸਾਰਾ ਭੁਗਤਾਨ ਕਰ ਦਿੱਤਾ ਹੋਵੇ। ਮਾਰਚ 2020 ਤਕ ਆਪਣਾ ਹਿੱਸਾ ਭਾਵ ਕਿ 115 ਲੱਖ ਮਿਲੀਅਨ ਡਾਲਰ ਦਾ ਭੁਗਤਾਨ ਅਜੇ ਬਾਕੀ ਹੈ। ਅਜਿਹੇ ’ਚ ਜੇਕਰ ਯੂ.ਐੱਸ. ਫੰਡਿੰਗ ਨਾ ਹੋਈ ਤਾਂ ਡਬਲਯੂ.ਐੱਚ.ਓ. ’ਤੇ ਜ਼ਿਆਦਾ ਦਬਾਅ ਹੋਵੇਗਾ ਅਤੇ ਇਸ ਦੇ ਕਈ ਸਿਹਤ ਪ੍ਰੋਗਰਾਮਾਂ ਅਤੇ ਕੋਵਿਡ-19 ਦੇ ਲਈ ਦੁਨੀਆ ਭਰ ਦੀ ਮਦਦ ਅਤੇ ਖੋਜ ਬੰਦ ਹੋ ਜਾਵੇਗੀ।
ਇਹ ਵੀ ਸਪਸ਼ਟ ਨਹੀਂ ਹੈ ਕਿ ਟਰੰਪ ਦੇ ਕੋਲ ਵੀ ਅਜਿਹਾ ਕਰ ਸਕਣ ਦਾ ਅਧਿਕਾਰ ਹੈ ਜਾਂ ਨਹੀਂ। ਅਮਰੀਕੀ ਸੰਵਿਧਾਨ ਕਾਂਗਰਸ ਅਤੇ ਖਾਸ ਤੌਰ ’ਤੇ ਹਾਊਸ ਆਫ ਰੀਪ੍ਰੈਜ਼ੈਂਟੇਟਿਵਸ (ਜੋ ਕਿ ਮੌਜੂਦਾ ਸਮੇਂ ਡੈਮੋਕ੍ਰਿਟਸ ਕੰਟਰੋਲ ਹੈ) ਨੂੰ ਆਰਥਿਕ ਬਿੱਲ ਪਾਸ ਕਰਨ ਦੀ ਸ਼ਕਤੀ ਦਿੰਦਾ ਹੈ। ਅਸਲ ’ਚ ਕਾਂਗਰਸ ਦੇ ਡੈਮੋਕ੍ਰੇਟਸ ਨੇ ‘ਦਿ ਵਾਲ ਸਟ੍ਰੀਟ ਜਰਨਲ’ ਨੂੰ ਦੱਸਿਆ ਕਿ ਰਾਸ਼ਟਰਪਤੀ ਦੇ ਕੋਲ ਵਿਸ਼ਵ ਸਿਹਤ ਸੰਗਠਨ ’ਚ ਸੰਯੁਕਤ ਰਾਜ ਅਮਰੀਕ ਦੇ ਯੋਗਦਾਨ ਨੂੰ ਵਾਪਸ ਲੈਣ ਲਈ ਇਕਤਰਫਾ ਅਧਿਕਾਰ ਨਹੀਂ ਹੈ ਪਰ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਵਿਸ਼ੇਸ਼ ਤੌਰ ’ਤੇ ਹੋਰ ਜਨਤਕ ਸਿਹਤ ਏਜੰਸੀਅਾਂ ਜਾਂ ਪ੍ਰਾਜੈਕਟਾਂ ਲਈ ਵਿੱਤ ਪੋਸ਼ਣ ਨੂੰ ਮੁੜ ਤੋਂ ਜਾਰੀ ਕਰ ਕੇ ਇਹ ਕਾਂਗਰਸ ਦੀ ਮਨਜ਼ੂਰੀ ਨੂੰ ਅੱਖੋਂ-ਪਰੋਖੇ ਕਰ ਸਕਦਾ ਹੈ।
ਕੁਝ ਦਾ ਇਹ ਵੀ ਮੰਨਣਾ ਹੈ ਕਿ ਇਹ ਸਿਰਫ ਆਉਣ ਵਾਲੀਅਾਂ ਚੋਣਾਂ ਦੇ ਜੁਮਲੇ ਵਰਗੇ ਹਨ। ਜੇਕਰ ਪਿਛਲੀ ਵਾਰ ਟਰੰਪ ਮੈਕਸੀਕੋ ਦਾ ਮੁੱਦਾ ਲਈ ਬੈਠੇ ਸਨ ਤਾਂ ਇਸ ਵਾਰ ਚੀਨ ਨੂੰ ਸਬਕ ਸਿਖਾਉਣ ਦਾ ਮੁੱਦਾ ਆਉਣ ਵਾਲੀ ਇਲੈਕਸ਼ਨ ’ਚ ਲਾਭਦਾਇਕ ਹੋਵੇਗਾ। ਇਹ ਪਹਿਲੀ ਵਾਰ ਨਹੀਂ ਹੋਵੇਗਾ ਜਦੋਂ ਅਮਰੀਕੀਅਾਂ ਨੇ ਸਿਆਸੀ ਕਾਰਨਾਂ ਕਰ ਕੇ ਬਹੁਪੱਖੀ ਸਮੂਹਾਂ ਤੋਂ ਧਨ ਨਾ ਦੇਣ ਦਾ ਮਤਾ ਪਾਸ ਕੀਤਾ ਹੋਵੇ।
1980 ਦੇ ਦਹਾਕੇ ’ਚ, ਇਸ ਨੇ ਆਰਜ਼ੀ ਤੌਰ ’ਤੇ ਸੰਯੁਕਤ ਰਾਸ਼ਟਰ ਨੂੰ ਇਸ ਆਧਾਰ ’ਤੇ ਭੁਗਤਾਨ ਕਰਨਾ ਬੰਦ ਕਰ ਦਿੱਤਾ ਕਿ ਉਹ ਇਕ ਅਜਿਹਾ ਸੰਗਠਨ ਹੈ ਜੋ ਅਸਮਰੱਥ, ਬੇਕਾਰ ਅਤੇ ਅਮਰੀਕੀ ਹਿਤਾਂ ਦੇ ਉਲਟ ਹੈ ਅਤੇ 201 ’ਚ ਸੰਗਠਨ ਦੇ ਫਿਲਸਤੀਨੀ ਇਲਾਕਿਅਾਂ ਨੂੰ ਪੂਰੀ ਮੈਂਬਰੀ ਦੇਣ ਦੇ ਬਾਅਦ, ਯੂਨੈਸਕੋ ਨੂੰ ਅਮਰੀਕਾ ਨੇ ਆਪਣੇ ਫੰਡਿੰਗ ਰੋਕ ਦਿੱਤੀ ਅਤੇ 6 ਸਾਲ ਬਾਅਦ, ਇਹ ਪੂਰੀ ਤਰ੍ਹਾਂ ਯੂਨੈਸਕੋ ’ਚੋਂ ਨਿਕਲ ਗਿਆ।
ਇਹ ਇਕ ਪੈਟਰਨ ਦੇ ਅਨੁਸਾਰ ਹੈ। ਅਫਸੋਸ ਦੀ ਗੱਲ ਹੈ ਕਿ ਇਹ ਉਸ ਸਮੇਂ ਆਇਆ ਹੈ ਜਦੋਂ ਵਿਸ਼ਵ ਨੂੰ ਮਹਾਮਾਰੀ ਨੇ ਘੇਰਿਆ ਹੋਇਆ ਹੈ। ਦੂਜੇ ਪਾਸੇ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਦੇ ਸਾਬਕਾ ਨਿਰਦੇਸ਼ਕ ਡਾ. ਥਾਮਸ ਫ੍ਰੀਡੇਨ, ਜਿਨ੍ਹਾਂ ਨੇ 1948 ਤੋਂ ਡਬਲਯੂ.ਐੱਚ.ਓ. ਦੀ ਸਥਾਪਨਾ ਦੇ ਬਾਅਦ ਤੋਂ ਇਸ ਦੇ ਨਾਲ ਕੰਮ ਕੀਤਾ ਹੈ, ਦਾ ਕਹਿਣਾ ਹੈ, ‘ਅਸੀਂ ਇਸ ਦਾ ਹਿੱਸਾ ਹਾਂ ਅਤੇ ਇਹ ਦੁਨੀਆ ਦਾ ਹਿੱਸਾ ਹੈ ਅਤੇ ਇਸ ਤੋਂ ਸਾਡਾ ਮੂੰਹ ਮੋੜਣਾ ਸਾਨੂੰ ਹੋਰ ਦੁਨੀਆ ਨੂੰ ਘੱਟ ਸੁਰੱਖਿਅਤ ਬਣਾ ਦੇਵੇਗਾ।
ਅਸੀਂ ਇਸ ਮਹਾਮਾਰੀ ਜਾਂ ਭਵਿੱਖ ਦੇ ਕਿਸੇ ਵੀ ਪ੍ਰ ਕੋ ਪ ਦੇ ਵਿਰੁੱਧ ਸਫਲ ਨਹੀਂ ਹੋਵਾਂਗੇ ਜਦ ਤਕ ਕਿ ਅਸੀਂ ਇਕੱਠੇ ਖੜੇ ਨਾ ਹੋਈਏ, ਜਾਣਕਾਰੀ ਸਾਂਝੀ ਨਾ ਕਰੀਏ ਅਤੇ ਕਾਰਜਾਂ ਦਾ ਤਾਲਮੇਲ ਨਾਲ ਕਰੀਏ।’ ਦੂਸਰੇ ਪਾਸੇ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਹੁਣ ਅਮਰੀਕਾ ਆਪਣਾ ਹੱਥ ਪਿੱਛੇ ਖਿੱਚ ਲੈਂਦਾ ਹੈ ਤਾਂ ਚੀਨ ਉਸ ਦੀ ਥਾਂ ’ਤੇ ਆਪਣਾ ਸਿਆਸੀ ਦਬਾਅ ਬਣਾ ਸਕਦਾ ਹੈ। ਅਜਿਹੇ ’ਚ ਅਮਰੀਕਾ ਦਾ ਵਾਪਸ ਆ ਕੇ ਉਹੀ ਸਥਾਨ ਅਤੇ ਪ੍ਰਭਾਵ ਹਾਸਲ ਕਰਨਾ ਔਖਾ ਹੋਵੇਗਾ।
ਤਾਜਾ ਜਾਣਕਾਰੀ