BREAKING NEWS
Search

ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, 23 ਸਾਲਾਂ ਭਾਰਤੀ ਕੁੜੀ ਦੀ ਹੋਈ ਦਰਦਨਾਕ ਮੌਤ

ਤਾਜਾ ਵੱਡੀ ਖਬਰ 

ਭਾਰਤ ਵਿਚ ਜਿਸ ਤਰਾਂ ਬੇਰੋਜਗਾਰੀ ਵੱਧ ਰਹੀ , ਜਿਸ ਕਾਰਨ ਦੇਸ਼ ਵਾਸੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਵੱਧ ਰਿਹਾ ਹੈ । jਜਿਥੇ ਓਹਨਾ ਵਲੋਂ ਆਪਣੇ ਤੇ ਆਪਣੇ ਪਰਿਵਾਰ ਲਈ ਕਈ ਤਰਾਂ ਦੇ ਸੁਪਨੇ ਸੰਜੋਏ ਜਾਂਦੇ ਹਨ । ਪਰ ਵਿਦੇਸ਼ਾਂ ਵਿਚ ਓਹਨਾ ਨਾਲ ਵਾਪਰੀਆਂ ਘਟਨਾਵਾਂ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦੇਂਦੀਆਂ ਹਨ । ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ , ਜਿਥੇ 23 ਸਾਲਾਂ ਭਾਰਤੀ ਕੁੜੀ ਦੀ ਦਰਦਨਾਕ ਮੌਤ ਹੋ ਗਈ ।ਦਰਅਸਲ ਅਮਰੀਕਾ ਵਿੱਚ ਸਾਊਥ ਲੇਕ ਯੂਨੀਅਨ ਵਿੱਚ ਸੀਏਟਲ ਪੁਲਸ ਦੇ ਗਸ਼ਤੀ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਭਾਰਤੀ ਮੂਲ ਦੀ 23 ਸਾਲਾ ਕੁੜੀ ਦੀ ਮੌਤ ਹੋ ਗਈ ।

ਮੀਡਿਆ ਰਿਪੋਰਟ ਮੁਤਾਬਕ ਕਿੰਗ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਕੁੜੀ ਦੀ ਪਛਾਣ ਜਾਹਨਵੀ ਕੰਦੂਲਾ ਵਜੋਂ ਕੀਤੀ ,ਅਮਰੀਕਾ ਪੁਲਿਸ ਵਿਭਾਗ ਨੇ ਇਸ ਸਬੰਧੀਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਓਹਨਾ ਦਸਦਿਆ ਕਿ ਸੋਮਵਾਰ ਰਾਤ ਨੂੰ ਪੁਲਸ ਦੇ ਗਸ਼ਤੀ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੀੜਤ ਨੂੰ ਗੰਭੀਰ ਹਾਲਤ ਵਿੱਚ ਹਾਰਬਰਵਿਊ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਾਇਆ ਗਿਆ ਸੀ।

ਦਿ ਸੀਏਟਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਉਹ ਸਾਊਥ ਲੇਕ ਯੂਨੀਅਨ ਵਿੱਚ ਨੌਰਥ-ਈਸਟਰਨ ਯੂਨੀਵਰਸਿਟੀ ਕੈਂਪਸ ਦੀ ਵਿਦਿਆਰਥਣ ਸੀ ਅਤੇ ਇਸ ਸਾਲ ਦਸੰਬਰ ਵਿੱਚ ਸੂਚਨਾ ਪ੍ਰਣਾਲੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਸੀ। ਇਸ ਖਬਰ ਕਾਰਨ ਦੇਸ਼ ਭਰ ਚ ਸੋਗ ਦੀ ਲੇਹਰ ਪਾਈ ਜਾ ਰਹੀ

ਜਿਕਰਯੋਗ ਹੈ ਕਿ ਘਰ ਦੇ ਆਰਥਿਕ ਹਾਲਾਤਾਂ ਤੋਂ ਪ੍ਰੇਸ਼ਾਨ ਭਾਰੀ ਗਿਣਤੀ ਚ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ , ਜਿਸ ਕਾਰਨ ਓਥੇ ਜਦੋ ਓਹਨਾ ਨਾਲ ਕੁਝ ਮਾੜੀਆਂ ਘਟਨਾਵਾਂ ਵਾਪਰਦੀਆਂ ਹੈ ਤਾਂ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋੜ ਸਕਦੀਆਂ ਹਨ । ਜਿਸ ਕਾਰਨ ਹੁਣ ਦੇਸ਼ ਦੀ ਸਰਕਾਰ ਨੂੰ ਇਸ ਚਿੰਤਾਜਨਕ ਮੁੱਦੇ ਵਲ ਧਿਆਨ ਦੇਣ ਦੀ ਜਰੂਰਤ ਹੈ ।
 error: Content is protected !!