BREAKING NEWS
Search

ਅਮਰੀਕਾ ਚ 9 ਲੱਖ ਟਰੱਕ ਡਰਾਈਵਰਾਂ ਦੀ ਲੋੜ, ਮਿਲੇਗੀ 60 ਤੋਂ 70 ਲੱਖ ਤਨਖਾਹ..

ਭਾਰਤ ਵਾਸੀ ਅਕਸਰ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ। ਪਰ ਕਈ ਕਾਰਨਾਂ ਕਾਰਨ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋ ਪਾਉਂਦਾ। ਅਜਿਹੇ ਵਿਦੇਸ਼ ਜਾਣ ਵਾਲਿਆਂ ਲਈ ਇਕ ਚੰਗੀ ਖਬਰ ਹੈ। ਅਮਰੀਕਾ ਦੀ ਟਰੱਕਿੰਗ ਇੰਡਸਟ੍ਰੀ ਇਸ ਵੇਲੇ ਡਰਾਈਵਰਾਂ ਦੀ ਥੋੜ ਨਾਲ ਜੂਝ ਰਹੀ ਹੈ।

ਅਮਰੀਕਾ ਦੀ ਟਰੱਕਿੰਗ ਇੰਡਸਟ੍ਰੀ ਲੋੜਵੰਦ ਤੇ ਹੁਨਰਮੰਦ ਡਰਾਈਵਰਾਂ ਦੀ ਭਾਲ ‘ਚ ਹੈ, ਜਿਨ੍ਹਾਂ ਨੂੰ 1,00,000 ਡਾਲਰ ਸਾਲਾਨਾ ਤੱਕ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ।ਅਮਰੀਕਾ ‘ਚ ਦਿਨੋਂ ਦਿਨ ਡਰਾਈਵਰਾਂ ਦੀ ਵਧ ਰਹੀ ਘਾਟ ਕਰਕੇ ਉਨ੍ਹਾਂ ਦੀਆਂ ਤਨਖਾਹਾਂ ‘ਚ ਵਾਧਾ ਹੋ ਰਿਹਾ ਹੈ।

ਫੈਡਰਲ ਰਿਜ਼ਰਵ ਦੀ ਬੇਗ ਬੁੱਕ ‘ਚ ਦਰਸਾਇਆ ਗਿਆ ਹੈ ਕਿ ਕਿਵੇਂ ਕਿਸੇ ਖੇਤਰ ‘ਚ ਡਰਾਈਵਰਾਂ ਦੀ ਘਾਟ ਉਨ੍ਹਾਂ ਦੀਆਂ ਤਨਖਾਹਾਂ ‘ਚ ਵਾਧਾ ਕਰਦੀ ਹੈ। ਅਮਰੀਕਾ ਦੀ ਮਲਟੀ-ਮਿਲੀਅਨ ਟਰੱਕਿੰਗ ਤੇ ਲੋਜਿਸਟਿਕ ਕੰਪਨੀ ਜਾਕਟੋ ਡਿਲਵਰੀ ਦੇ ਪ੍ਰਧਾਨ ਬ੍ਰੇਨ ਫੇਲਕੋ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ‘ਚ ਡਰਾਈਵਰਾਂ ਦੇ ਰੇਟਾਂ ‘ਚ ਵਾਧਾ ਕੀਤੀ ਸੀ ਤੇ ਸੋਮਵਾਰ ਨੂੰ ਇਨ੍ਹਾਂ ਰੇਟਾਂ ‘ਚ ਹੋਰ ਵਾਧਾ ਕੀਤਾ ਗਿਆ ਹੈ।

ਫੇਲਕੋ ਨੇ ਕਿਹਾ ਕਿ ਸਾਡੇ ਕੋਲ ਕਈ ਅਜਿਹੇ ਵਿਸ਼ੇਸ਼ ਡਰਾਈਵਰ ਹਨ ਜੋ ਸਾਲ ਦੇ ਅੰਦਰ ਕਰੀਬ 6 ਅੰਕਾਂ ‘ਚ ਤਨਖਾਹ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰਾਂ ਲਈ ਤਨਖਾਹ ਦੀਆਂ ਸਥਿਤੀਆਂ ‘ਚ ਵੀ ਸੁਧਾਰ ਹੋ ਰਹੇ ਹਨ। ਕਈ ਕੰਪਨੀਆਂ ਡਰਾਈਵਰਾਂ ਨੂੰ ਘੰਟੇ ਦੀ ਬਜਾਏ ਮੀਲ ਦੇ ਹਿਸਾਬ ਨਾਲ ਪੇਅ ਕਰ ਰਹੇ ਹਨ।

ਫੇਲਕੋ ਨੇ ਕਿਹਾ ਕਿ ਡਰਾਈਵਰ ਹੁਨਰ ਦੇ ਹਿਸਾਬ ਨਾਲ 6 ਅੰਕਾਂ ਤੋਂ ਵੀ ਵਧ ਤਨਖਾਹ ਹਾਸਲ ਕਰ ਸਕਦੇ ਹਨ। ਪਰ ਘੱਟ ਅਨੁਭਵ ਜਾਂ ਯੋਗਤਾ ਵਾਲੇ ਡਰਾਈਵਰਾਂ ਨੂੰ ਵੀ ਅਮਰੀਕਾ ‘ਚ 60,000 ਡਾਲਰ ਤੋਂ 70,000 ਡਾਲਰ ਤੱਕ ਤਨਖਾਹ ਮਿਲ ਸਕਦੀ ਹੈ। ਅਮਰੀਕਾ ‘ਚ ਆਉਣ ਵਾਲੇ ਦਿਨਾਂ ‘ਚ ਡਰਾਈਵਰਾਂ ਦੀ ਘਾਟ ਹੋਰ ਵਧਣ ਵਾਲੀ ਹੈ।

ਸਾਲ 2016 ‘ਚ ਟਰੱਕਿੰਗ ਇੰਡਸਟ੍ਰੀ ‘ਚ ਡਰਾਈਵਰਾਂ ਦੀ ਘਾਟ 36,000 ਦੇ ਨੇੜੇ ਸੀ ਤੇ ਸਾਲ 2018 ‘ਚ ਇਹ ਘਾਟ ਵਧ ਕੇ 63,000 ‘ਤੇ ਪਹੁੰਚ ਗਈ। ਉਮੀਦ ਜਤਾਈ ਜਾ ਰਹੀ ਹੈ ਇਹ ਘਾਟ 2026 ਤੱਕ 1,74,000 ਤੱਕ ਪਹੁੰਚ ਜਾਵੇਗੀ।

ਟ੍ਰੇਡ ਗਰੁੱਪ ਦਾ ਕਹਿਣਾ ਹੈ ਕਿ ਟਰੱਕਿੰਗ ਇੰਡਸਟ੍ਰੀ ਨੂੰ ਆਪਣੀ ਲੋੜ ਪੂਰੀ ਕਰਨ ਲਈ 2026 ਤੱਕ 9,00,000 ਡਰਾਈਵਰਾਂ ਜਾਂ ਹਰ ਸਾਲ ਕਰੀਬ 90,000 ਡਰਾਈਵਰਾਂ ਦੀ ਭਰਤੀ ਕਰਨ ਦੀ ਲੋੜ ਹੋਵੇਗੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!