BREAKING NEWS
Search

ਅਮਰੀਕਾ ਚ ਪੰਜਾਬੀ ਮੁੰਡੇ ਨੇ ਕਰਤਾ ਅਜਿਹਾ ਖੌਫਨਾਕ ਕਾਂਡ ਮਚਿਆ ਹੜਕੰਪ – ਪੁਲਸ ਨੇ ਕੀਤਾ ਗਿਰਫ਼ਤਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ ਜਿੱਥੇ ਜਾ ਕੇ ਉਨ੍ਹਾਂ ਵੱਲੋਂ ਭਾਰੀ ਮਿਹਨਤ ਕੀਤੀ ਜਾਂਦੀ ਹੈ ਭਾਵ ਆਪਣਾ ਸਥਾਨ ਹਾਸਲ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿੱਚ ਜਾ ਕੇ ਉੱਚ ਅਹੁਦਿਆਂ ਤੇ ਕਈ ਨੌਜਵਾਨਾਂ ਵੱਲੋਂ ਨੌਕਰੀਆਂ ਵੀ ਹਾਸਲ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਵੱਲੋਂ ਚੁੱਕੇ ਗਏ ਸ਼ਲਾਘਾਯੋਗ ਕਦਮ ਸਦਕਾ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨ ਅਜਿਹੇ ਹੁੰਦੇ ਹਨ ਜੋ ਅਪਰਾਧਿਕ ਦੁਨੀਆ ਵਿਚ ਪੈ ਜਾਂਦੇ ਹਨ ਅਤੇ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਜਿਸ ਨਾਲ ਪੰਜਾਬੀਆਂ ਨੂੰ ਕਈ ਵਾਰ ਸ਼ਰਮਸਾਰ ਹੋਣਾ ਪੈ ਜਾਂਦਾ ਹੈ।

ਹੁਣ ਅਮਰੀਕਾ ਚ ਪੰਜਾਬੀ ਮੁੰਡੇ ਵੱਲੋਂ ਅਜਿਹਾ ਖੌਫਨਾਕ ਕਾਡ ਕੀਤਾ ਗਿਆ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਰਿਜ਼ਨੋ ਦੇ ਨਜਦੀਕ ਸ਼ਹਿਰ ਕਲੋਵਿਸ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਨੌਜਵਾਨ ਵੱਲੋਂ ਮੰਗਲਵਾਰ ਦੀ ਰਾਤ ਸਾਢੇ ਛੇ ਵਜੇ ਦੇ ਕਰੀਬ ਇਕ ਹੁੱਕਾ ਅਤੇ ਸਿਗਰਟ ਸਟੋਰ ਉਪਰ ਕੰਮ ਕਰਨ ਵਾਲੀ ਲੜਕੀ ਤੇ ਗੋਲੀਆਂ ਚਲਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਹਮਲਾਵਰ ਰਿਵਾਲਵਰ ਨਾਲ ਗੋਲੀਆਂ ਦਾਗ਼ਣ ਤੋਂ ਬਾਅਦ ਘਟਨਾ ਸਥਾਨ ਤੋਂ ਫਰਾਰ ਹੋ ਗਿਆ।

ਇਸ ਸਮੇਂ ਲੜਕੀ ਜਿੱਥੇ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਹਸਪਤਾਲ ਵਿਚ ਜੂਝ ਰਹੀ ਹੈ। ਉਥੇ ਹੀ ਪੁਲਿਸ ਵੱਲੋਂ ਹਮਲਾਵਰ ਦੀ ਪਹਿਚਾਣ ਕਰਕੇ 27 ਸਾਲਾ ਹਰਮਨਪ੍ਰੀਤ ਸਿੰਘ ਨੂੰ ਉਸਦੇ ਘਰ ਤੋਂ ਕਾਬੂ ਕਰ ਲਿਆ ਗਿਆ ਹੈ। ਇਸ ਨੌਜਵਾਨ ਦਾ ਪਿਛੋਕੜ ਪੰਜਾਬ ਦੇ ਫਰੀਦਕੋਟ ਸ਼ਹਿਰ ਨਾਲ ਦੱਸਿਆ ਗਿਆ ਹੈ ਜੋ ਪਹਿਲਾਂ ਕੈਨੇਡਾ ਵਿੱਚ ਸੀ , ਜਿੱਥੇ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਇਕ ਬੱਚਾ ਵੀ ਹੈ ਜਿਸ ਤੋਂ ਬਾਅਦ ਉਹ ਕੁਝ ਸਮਾਂ ਪਹਿਲਾਂ ਹੀ ਹੁਣ ਅਮਰੀਕਾ ਆਇਆ ਸੀ।

ਜਿੱਥੇ ਅਜੇ ਉਹ ਕੱਚਾ ਹੈ। ਉੱਥੇ ਹੀ ਦੱਸਿਆ ਗਿਆ ਹੈ ਕਿ ਉਸ ਲੜਕੀ ਨਾਲ ਉਸ ਦੇ ਆਪਸੀ ਝਗੜੇ ਤੇ ਵਿਗੜੇ ਸੰਬੰਧਾਂ ਦੇ ਕਾਰਨ ਇਹ ਹਾਦਸਾ ਹੋਇਆ ਹੈ। ਜਿਸ ਵੱਲੋਂ ਕੋਈ ਵੀ ਲੁੱਟ ਖੋਹ ਦੇ ਮੰਤਵ ਨਾਲ ਹਮਲਾ ਨਹੀਂ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਜਿੱਥੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਉਥੇ ਹੀ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



error: Content is protected !!