ਨੈਸ਼ਨਲ ਗਾਰਡ ਦੀ ਤਾਇਨਾਤੀ ਅਤੇ ਐਮਰਜੈਂਸੀ ਦਾ ਐਲਾਨ
ਅਮਰੀਕਾ, 30 May 2020 (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਜੌਰਜੀਆ ਦੇ ਗਵਰਨਰ ਨੇ ਮਿਨੇਸੋਟਾ ਦੇ ਜੌਰਜ ਫਲਾਈਡ ਦੀ ਹੱ-ਤਿ-ਆ ਨੂੰ ਲੈਕੇ ਅਟਲਾਂਟਾ ਅਤੇ ਦਰਜਨਾਂ ਸ਼ਹਿਰਾਂ ਵਿਚ ਹਿੰ-ਸਾ ਦੇ ਬਾਅਦ ਨੈਸ਼ਨਲ ਗਾਰਡ ਦੀ ਤਾਇਨਾਤੀ ਦੇ ਲਈ ਸ਼ਨੀਵਾਰ ਨੂੰ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ। ਮਿਲੀਪੋਲਿਸ ਅਤੇ ਨੇੜਲੇ ਸ਼ਹਿਰਾਂ ਵਿਚ ਨੈਸ਼ਨਲ ਗਾਰਡ ਦੇ 500 ਵਧੀਕ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਮਿਨੀਪੋਲਿਸ ਦੇ ਉਸ ਗੋਰੇ ਅਧਿਕਾਰੀ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ‘ਤੇ ਹੱ ਤਿ ਆ ਦਾ ਦੋ–ਸ਼ ਲਗਾਇਆ ਗਿਆ, ਜਿਸ ਨੇ ਆਪਣੇ ਗੋਡੇ ਨਾਲ ਕਾਲੇ ਮੂਲ ਦੇ ਜੌਰਜ ਫਲਾਈਡ ਦੇ ਗਲੇ ਨੂੰ ਦਬਾਇਆ ਸੀ ਜਿਸ ਕਾਰਨ ਉਸ ਦੀ ਮੌ ਤ ਹੋ ਗਈ। ਗਾਰਡ ਨੂੰ ਡਿਸਟ੍ਰਿਕਟ ਆਫ ਕੋਲੰਬੀਆ ਵਿਚ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਜਿੱਥੇ ਵੱਡੀ ਗਿਣਤੀ ਵਿਚ ਲੋਕ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ ਉਹਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ।
ਅਮਰੀਕਾ ਵਿੱਚ ਕੈਲੇਫੋਰਨੀਆਂ ਤੋ ਲੈਕੇ ਨਿਊਯਾਰਕ ਤੱਕ “ਬਲੈਕ ਲਾਈਫ਼ ਮੈਟਰਜ਼” ਗਰੁੱਪ ਵੱਲੋਂ ਵੱਡੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਹਨਾਂ ਮੁਜ਼ਾਹਰਿਆਂ ਦੌਰਾਨ ਫੌਕਸ ਨਿਊਜ਼ ਦੇ ਦਫਤਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਬਹੁਤ ਸਾਰੀਆਂ ਥਾਂਵਾਂ ਤੇ ਭੀੜ ਨੂੰ ਤਿੱਤਰ-ਬਿਤਰ ਕਰਨ ਲਈ ਅੱਥਰੂ ਗੈਸ ਵੀ ਛੱਡਣੇ ਪਏ ਹਨ। ਇੱਕ ਪੁਲਿਸ ਸਟੇਸ਼ਨ ਨੂੰ ਵੀ ਅੱਗ ਲਗਾਈ ਜਾ ਚੁੱਕੀ ਹੈ। ਹੁਣ ਤੱਕ ਇਹਨਾਂ ਮੁਜ਼ਾਹਰਿਆਂ ਵਿੱਚ ਪੁਲਿਸ ਨਾਲ ਟ ਕ ਰਾ ਅ ਦੌਰਾਨ ਦੋ ਮੌ ਤਾਂ ਵੀ ਹੋ ਚੁਕੀਆਂ ਹਨ।
ਇਸ ਵਿਚ ਡੈਟ੍ਰਾਇਟ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਇਕ ਐੱਸ.ਯੂ.ਵੀ. ਵਿਚ ਬੈਠੇ ਕਿਸੇ ਸ਼ਖਸ ਨੇ ਗੋ-ਲੀ ਆਂ ਚ-ਲਾ-ਈ-ਆਂ ਜਿਸ ਵਿਚ ਇਕ ਮੌਤ ਹੋ ਗਈ। ਗਵਰਨਰ ਬ੍ਰਾਯਨ ਕੇਮਪ ਨੇ ਟਵੀਟ ਕੀਤਾ ਕਿ ਗਾਰਡ ਦੇ 500 ਮੈਂਬਰਾਂ ਨੂੰ ਅਟਲਾਂਟਾ ਵਿਚ ਜਾਨ ਅਤੇ ਮਾਲ ਦੀ ਰੱਖਿਆ ਕਰਨ ਲਈ ਤੁਰੰਤ ਤਾਇਨਾਤ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਉਹ ਅਟਲਾਂਟਾ ਦੇ ਮੇਅਰ ਦੀ ਅਪੀਲ ‘ਤੇ ਇਹ ਕਦਮ ਚੁੱਕ ਰਹੇ ਹਨ।
ਤਾਜਾ ਜਾਣਕਾਰੀ