ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੇਕਰਸਫੀਲਡ : ਅਮਰੀਕਾ ਵਿਚ ਇਕ ਸਿੱਖ ਨੇ ਅਣਖ ਖ਼ਾਤਰ ਆਪਣੀ ਨੰੂਹ ਦਾ ktl ਕਰ ਦਿੱਤਾ। ਸਹੁੰਰੇ ਨੰੂ ਸ਼ੱਕ ਸੀ ਉਸ ਦੀ ਨੰੂਹ ਦੇ ਕਿਸੇ ਨਾਲ ਨਾਜਾਇਜ਼ ਸਬੰਧ ਨੇ। ਇਸ ਸ਼ੱਕ ਕਾਰਨ 65 ਸਾਲਾ ਜਗਜੀਤ ਸਿੰਘ ਨੇ ਆਪਣੀ 37 ਸਾਲਾ ਨੰੂਹ ਸੁੰਮਨਦੀਪ ਕੌਰ ਕੁਨੇਰ ਨੰੂ ਗੋਲੀਆਂ ਮਾਰ ਕੇ ktl ਕਰ ਦਿੱਤਾ। ਪੁਲਿਸ ਨੇ 65 ਸਾਲਾ ਜਗਜੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਜਿਥੇ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ।

ਘਟਨਾ ਅਮਰੀਕਾ ਦੇ ਬੇਕਰਸਫੀਲਡ ਦੀ ਹੈ। 3200 ਬਲਾਕ ਮੋਨਾਕ ਮੈਡੋਜ਼ ਡਰਾਈਵ ‘ਤੇ ਸਵੇਰੇ ਕਰੀਬ ਪੌਣੇ 12 ਵਜੇ 37 ਸਾਲਾ ਸੁਮਨਦੀਪ ਦੀ ਲੋਥ ਮਿਲੀ ਸੀ। ਔਰਤ ਦੇ ਸਰੀਰ ‘ਤੇ ਕਈ ਗੋਲੀਆਂ ਦੇ ਜ਼ਖ਼ਮ ਸਨ ਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ।

ਪੁਲਿਸ ਨੇ ਪਸਟਲ ਬਰਾਮਦ ਕਰ ਲਈ ਹੈ ਜੋ ਮੇਜ਼ ‘ਤੇ ਪਈ ਸੀ ਤੇ 37 ਸਾਲਾ ਸੁਮਨਦੀਪ ਕੌਰ ਕੁਨੇਰ ਦੀ ਲੋਥ ਲੀਵਿੰਗ ਰੂਮ ਦੇ ਸੌਫੇ ‘ਤੇ ਪਈ ਮਿਲੀ ਸੀ। ਸੁਮਨਦੀਪ ਕੌਰ ਦੇ ਮੂੰਹ ਅਤੇ ਗਰਦਨ ‘ਤੇ ਗੋਲੀਆਂ ਦੇ ਤਿੰਨ ਨਿਸ਼ਾਨ ਸਨ। ਪੁਲਿਸ ਅਧਿਕਾਰੀ ਨੇ ਘਟਨਾ ਸਥਾਨ ‘ਤੇ ਪੁੱਜਦਿਆਂ ਹੀ ਜਗਜੀਤ ਸਿੰਘ ਨੰੂ ਹਿਰਾਸਤ ‘ਚ ਲੈ ਲਿਆ ਸੀ।

ਜਗਜੀਤ ਸਿੰਘ ਨੰੂ ਬੁੱਧਵਾਰ ਨੰੂ ਕੇਰਨ ਕਾਊਂਟੀ ਸੁਪੀਰੀਅਰ ਕੋਰਟ ਵਿਚ ਪੇਸ਼ ਕੀਤਾ ਗਿਆ। ਉਸ ਨੰੂ 2 ਅਕਤੂਬਰ ਨੰੂ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ ਨੰੂ 1 ਮਿਲੀਅਨ ਡਾਲਰ ‘ਤੇ ਜ਼ਮਾਨਤ ਮਿਲ ਗਈ ਹੈ। ਜਾਂਚਕਰਤਾਵਾਂ ਵੱਲੋਂ ਅਦਾਲਤ ਵਿਚ ਦਾਖ਼ਲ ਕੀਤੇ ਦਸਤਾਵੇਜ਼ਾਂ ਮੁਤਾਬਿਕ ਪੁੱਛਗਿੱਛ ਦੌਰਾਨ ਜਗਜੀਤ ਸਿੰਘ ਨੇ ਮੰਨਿਆ ਕਿ ਉਸ ਨੇ ਆਪਣੀ ਨੂੰਹ ਨਾਲ ਇਸ ਤਰਾਂ ਕੀਤਾ ਹੈ।
![]()
ਉਸ ਨੇ ਇਹ ਅਣਖ਼ ਖ਼ਾਤਰ ਕੀਤਾ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਨੰੂਹ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ ਤੇ ਉਹ ਘਰ ਛੱਡਣਾ ਚਾਹੁੰਦੀ ਸੀ। ਸਹੁਰੇ ਤੇ ਨੰੂਹ ਵਿਚਾਲੇ ਉਸ ਦਿਨ ਝਗੜਾ ਇਸ ਕਦਰ ਵਧ ਗਿਆ ਕਿ ਨੰੂਹ ਨੇ ਸਹੁੰਰੇ ਨੰੂ ਧਮਕੀ ਦਿੱਤੀ ਕਿ ਉਹ ਪੁਲਿਸ ਨੰੂ ਫੋਨ ਕਰ ਕੇ ਬੁਲਾਏਗੀ ਤੇ ਉਸ ‘ਤੇ ਇੱਜ਼ਤ ਨੰੂ ਹੱਥ ਪਾਉਣ ਦਾ ਦੋਸ਼ ਲਾਏਗੀ। ਇਸ ਮਗਰੋਂ ਸਹੁਰੇ ਨੇ ਗੁੱਸੇ ‘ਚ ਆ ਕੇ ਨੂੰਹ ਨਾਲ ਇਸ ਤਰਾਂ ਕਰ ਦਿੱਤਾ।

ਤਾਜਾ ਜਾਣਕਾਰੀ
ਅਮਰੀਕਾ ਚ ਨੂੰਹ ਨੂੰ ਸੋਹਰੇ ਨੇ ਦਿਤੀ ਅਜਿਹੀ ਸਜਾ ਰੂਹ ਕੰਬ ਜਾਵੇਗੀ
ByadminAugust 29, 2019Comments Off on ਅਮਰੀਕਾ ਚ ਨੂੰਹ ਨੂੰ ਸੋਹਰੇ ਨੇ ਦਿਤੀ ਅਜਿਹੀ ਸਜਾ ਰੂਹ ਕੰਬ ਜਾਵੇਗੀ
Previous Postਪੰਜਾਬ ਵਾਲਿਓ ਹੋ ਜਾਵੋ ਕੈਂਮ 1 ਸਤੰਬਰ ਤੋਂ ਆਹ ਦੇਖੋ ਕੀ ਕੀ ਹੋਣ ਜਾ ਰਿਹਾ
Next Postਮੌਸਮ ਵਿਭਾਗ ਵਲੋਂ ਅਲਰਟ ਜਾਰੀ ਕੱਲ ਨੂੰ ਇਹ ਜ਼ਿਲੇ ਰਹਿਣ ਤਿਆਰ …..