BREAKING NEWS
Search

ਅਮਰੀਕਾ ਚ ਟਰੰਪ ਨੇ ਕਰਤਾ ਇਹ ਵੱਡਾ ਐਲਾਨ ਕਈਆਂ ਦੇ ਟੁੱਟੇ ਦਿੱਲ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਵਿਚ ਟਰੰਪ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਟਿਕ ਟੋਕ ਦੇ ਸ਼ੌਕੀਨਾਂ ਦੇ ਦਿੱਲ ਟੁੱ – ਟ ਗਏ ਹਨ ਕਿਓੰਕੇ ਟਰੰਪ ਪ੍ਰਸ਼ਾਸਨ ਨੇ ਟਿਕ ਟੋਕ ਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਹੁਕਮ ਐਤਵਾਰ ਤੋਂ ਲਾਗੂ ਹੋ ਜਾਵੇਗਾ।

ਅਮਰੀਕੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਚੀਨੀ ਮਾਲਕੀਅਤ ਵਾਲੀਆਂ ਮਸ਼ਹੂਰ ਮੋਬਾਈਲ ਐਪਲੀਕੇਸ਼ਨਾਂ ਵੀਚੈਟ ਅਤੇ ਟਿਕਟੌਕ ’ਤੇ ਬੈਨ ਲਗਾਉਣ ਦਾ ਹੁਮਕ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਤੋਂ ਚੀਨੀ ਐਪਸ ਟਿਕਟੌਕ ’ਤੇ ਵੀਚੈਟ ਅਮਰੀਕਾ ’ਚ ਡਾਊਨਲੋਡ ਨਹੀਂ ਕੀਤੀਆਂ ਜਾ ਸਕਣਗੀਆਂ। ਅਮਰੀਕਾ ਨੇ ਇਨ੍ਹਾਂ ਚੀਨੀ ਐਪਸ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਇਨ੍ਹਾਂ ਨੂੰ ਅਮਰੀਕਾ ’ਚ ਬੈਨ ਕਰ ਦਿੱਤਾ ਹੈ।
ਵਣਜ ਸਕੱਤਰ ਵਿਲਬਰ ਰੌਸ ਨੇ ਇਕ ਬਿਆਨ ’ਚ ਕਿਹਾ ਕਿ ਚੀਨੀ ਕਮਿਊਨੀਸਟ ਪਾਰਟੀ ਨੇ ਇਨ੍ਹਾਂ ਐਪਸ ਦੀ ਵਰਤੋਂ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਕਰ ਰਹੀ ਹੈ। ਅਮਰੀਕਾ ’ਚ ਟਿਕਟੌਕ ਦੇ ਕਰੀਬ 100 ਮਿਲੀਅਨ ਯਾਨੀ 10 ਕਰੋੜ ਯੂਜ਼ਰਸ ਹਨ।

ਇਸ ਤੋਂ ਪਹਿਲਾਂ ਓਰੈਕਲ ਦੇ ਪ੍ਰਤੀਨਿਧੀਆਂ ਨਾਲ ਟਰੰਪ ਨੇ ਕੀਤੀ ਸੀ ਗੱਲਬਾਤ
ਇਸ ਕਾਰਵਾਈ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਟਿਕਟੌਕ ਬਾਰੇ ਫੈਸਲਾ ਕਰਨ ਲਈ ਵਾਲਮਾਰਟ ਅਤੇ ਓਰੈਕਲ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਟਰੰਪ ਨੇ ਕਿਹਾ ਸੀ ਕਿ ਉਹ ਟਿਕਟੌਕ ਲਈ ਅਮਰੀਕੀ ਕੰਪਨੀ ਓਰੈਕਲ ਦੀ ਕਥਿਤ ਬੋਲੀ ’ਤੇ ਗੌਰ ਕਰ ਰਹੇ ਹਨ। ਉਹ ਇਸ ਸੌਦੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ ਪਰ ਲਗਦਾ ਨਹੀਂ ਹੈ ਕਿ ਇਸ ਗੱਲਬਾਤ ਦੌਰਾਨ ਕੋਈ ਫੈਸਲਾ ਹੋ ਸਕਿਆ ਹੈ ਤਾਂ ਹੀ ਟਿਕਟੌਕ ਅਤੇ ਵੀਚੈਟ ਐਪ ਨੂੰ ਐਤਵਾਰ ਤੋਂ ਬੈਨ ਕਰ ਦੇਣ ਦਾ ਫੈਸਲਾ ਲਿਆ ਗਿਆ ਹੈ।



error: Content is protected !!