BREAKING NEWS
Search

ਅਫਸਾਨਾ ਖ਼ਾਨ ਦੇ ਮੰਗੇਤਰ ਨੇ ਪਹਿਲੇ ਵਿਆਹ ਦੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਕਹੀ ਇਹ ਗਲ੍ਹ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਪੰਜਾਬੀ ਸਖਸ਼ੀਅਤਾਂ ਹਨ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਜਿਨ੍ਹਾਂ ਵੱਲੋਂ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਬਹੁਤ ਹੀ ਮੁਸ਼ਕਿਲਾਂ ਭਰੇ ਦੌਰ ਵਿਚੋਂ ਗੁਜ਼ਰ ਕੇ ਪੂਰਾ ਕੀਤਾ ਗਿਆ ਹੈ ਅਤੇ ਅੱਜ ਉਨ੍ਹਾਂ ਦੀ ਆਵਾਜ਼ ਦੀ ਪੂਰੀ ਦੁਨੀਆ ਦੀਵਾਨੀ ਬਣ ਚੁੱਕੀ ਹੈ। ਜਿਨ੍ਹਾਂ ਦੀ ਗਾਇਕੀ ਦੀ ਅੱਜ ਦੇਸ਼-ਵਿਦੇਸ਼ ਵਿੱਚ ਪਹਿਚਾਣ ਬਣੀ ਹੋਈ ਹੈ ਉਥੇ ਹੀ ਅਜਿਹੀਆਂ ਹਸਤੀਆਂ ਆਪਣੀ ਗਾਇਕੀ ਨੂੰ ਲੈ ਕੇ ਆਏ ਦਿਨ ਹੀ ਚਰਚਾ ਵਿੱਚ ਬਣ ਜਾਂਦੀਆਂ ਹਨ। ਪਰ ਕਈ ਵਾਰ ਉਨ੍ਹਾਂ ਦੇ ਪਰਵਾਰਕ ਜੀਵਨ ਨਾਲ ਜੁੜੇ ਹੋਏ ਵਿਵਾਦ ਵੀ ਚਰਚਾ ਦਾ ਕਾਰਨ ਬਣ ਜਾਂਦੇ ਹਨ। ਅਫਸਾਨਾ ਖਾਨ ਦੇ ਮੰਗੇਤਰ ਦੇ ਪਹਿਲੇ ਵਿਆਹ ਤੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਇਹ ਗੱਲ ਕਹੀ ਹੈ। ਪੰਜਾਬੀ ਗਾਇਕਾ ਅਫਸਾਨਾ ਖਾਨ ਜਿਥੇ ਆਪਣੇ ਮੰਗੇਤਰ ਸਾਜ਼ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਸੀ।

ਉਥੇ ਹੀ ਉਨ੍ਹਾਂ ਦੇ ਵਿਆਹ ਉਪਰ ਰੋਕ ਲਗਾਉਣ ਵਾਸਤੇ ਇਕ ਔਰਤ ਵੱਲੋਂ ਮੋਹਾਲੀ ਦੀ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸ ਵੱਲੋਂ ਆਪਣੇ ਆਪ ਨੂੰ ਅਫਸਾਨਾ ਖਾਨ ਦੇ ਮੰਗੇਤਰ ਗਾਇਕ ਸਾਜ ਦੀ ਪਹਿਲੀ ਪਤਨੀ ਦੱਸਿਆ ਗਿਆ ਸੀ। ਜਿਸ ਨੇ ਦੱਸਿਆ ਕਿ 7 ਸਾਲ ਪਹਿਲਾਂ ਦਾ ਵਿਆਹ ਸਾਜ਼ ਵੱਲੋਂ ਧੋਖੇ ਨਾਲ ਤੋੜਿਆ ਗਿਆ ਹੈ ਅਤੇ ਧੋਖੇ ਨਾਲ ਉਸ ਤੋਂ ਤਲਾਕ ਲਿਆ ਗਿਆ ਹੈ। ਜਿੱਥੇ ਸੋਸ਼ਲ ਮੀਡੀਆ ਉਪਰ ਛਤੀਸਗੜ੍ਹ ਦੀ ਰਹਿਣ ਵਾਲੀ ਸਾਜ ਦੀ ਪਹਿਲੀ ਪਤਨੀ ਅਨੁਗ੍ਰਹੁ ਰੰਜਨ ਉਰਫ਼ ਅਨੁ ਸ਼ਰਮਾ ਵੱਲੋਂ ਆਪਣੀ ਵਿਆਹ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਇਕ ਧੀ ਵੀ ਹੈ।

ਜਿੱਥੇ ਮੋਹਾਲੀ ਦੀ ਅਦਾਲਤ ਵਿਚ ਕੇਸ ਦਰਜ ਕੀਤਾ ਗਿਆ ਹੈ ਉਥੇ ਹੀ ਇਸ ਮਾਮਲੇ ਦੀ ਸੁਣਵਾਈ 18 ਤਰੀਕ ਨੂੰ ਹੋਵੇਗੀ। ਸਭ ਲੋਕਾਂ ਦੀ ਨਜ਼ਰ ਹੁਣ ਇਸ ਹੋਣ ਵਾਲੇ ਫੈਸਲੇ ਉਪਰ ਲੱਗੀ ਹੋਈ ਹੈ। ਉੱਥੇ ਹੀ ਇਸ ਵਿਵਾਦ ਤੋਂ ਬਾਅਦ ਸਾਜ ਵੱਲੋਂ ਇਸ ਵਿਵਾਦ ਨੂੰ ਲੈ ਕੇ ਇੰਸਟਾਗ੍ਰਾਮ ਉਪਰ ਪਹਿਲੀ ਵੀਡੀਓ ਸਾਂਝੀ ਕੀਤੀ ਗਈ ਹੈ।

ਜਿੱਥੇ ਇਸ ਵੀਡੀਓ ਵਿੱਚ ਉਸ ਦੇ ਪਿੱਛੇ ਇਕ ਸਿੱਧੂ ਮੂਸੇਵਾਲਾ ਦਾ ਗੀਤ ਸੁਣਾਈ ਦੇ ਰਿਹਾ ਹੈ। ਜਿਸ ਵਿਚ ਆਖਿਆ ਜਾ ਰਿਹਾ ਹੈ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਹੈ। ਜਿਸ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਇਸ ਵਿਵਾਦ ਨਾਲ ਸਾਜ਼ ਨੂੰ ਕੋਈ ਫਰਕ ਨਹੀ ਪੈਦਾ।error: Content is protected !!