BREAKING NEWS
Search

ਅਧਿਕਾਰੀ ਕਰ ਰਿਹਾ ਸੀ ਬਜ਼ੁਰਗ ਨਾਲ ਹੱਥੋਪਾਈ, ਉੱਤੋਂ ਆ ਗਿਆ ਕਿਸਾਨ ਦਾ ਪੁੱਤਰ, ਫੇਰ ਪੈ ਗਈਆਂ ਭਾਜੜਾਂ

ਸਾਡੇ ਦੇਸ਼ ਭਗਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ਾਂ ਵਿਰੁੱਧ ਲੜਦੇ ਰਹੇ। ਪਤਾ ਨਹੀਂ ਕਿੰਨੇ ਦੇਸ਼ ਭਗਤ ਫਾਂਸੀ ਤੇ ਚੜ੍ਹ ਗਏ। ਕਿੰਨਿਆਂ ਨੂੰ ਕਾਲੇ ਪਾਣੀ ਦੀ ਜੇਲ੍ਹ ਵਿੱਚ ਤਸੀਹੇ ਝੱਲਣੇ ਪਏ ਅਤੇ ਕਿੰਨੇ ਹੀ ਹੋਰ ਵੱਖ ਵੱਖ ਜੇਲ੍ਹਾਂ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਇਸ ਸੰਸਾਰ ਤੋਂ ਚਲੇ ਗਏ। ਜਿਸ ਆਜ਼ਾਦ ਭਾਰਤ ਦਾ ਸੁਪਨਾ ਉਨ੍ਹਾਂ ਨੇ ਦੇਖਿਆ ਸੀ, ਕੀ ਅਜੋਕਾ ਭਾਰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੈ? ਕੀ ਉਨ੍ਹਾਂ ਨੇ ਸੋਚਿਆ ਸੀ ਕਿ ਦੇਸ਼ ਵਿੱਚ ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਰਿਸ਼ਵਤਖੋਰੀ ਦਾ ਬੋਲਬਾਲਾ ਹੋਵੇਗਾ??

ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਦੇਖਣ ਸੁਣਨ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਸਵਾੜਾ ਨਾਮ ਦੇ ਪਿੰਡ ਦੀ ਹੈ। ਕਿਸ਼ਨ ਦੱਸਦਾ ਹੈ ਕਿ ਉਨ੍ਹਾਂ ਦਾ ਪਰਿਵਾਰ ਆਜ਼ਾਦੀ ਘੁਲਾਟੀਆਂ ਦਾ ਪਰਿਵਾਰ ਹੈ। ਉਸ ਦੇ ਪਿਤਾ ਆਜ਼ਾਦੀ ਘੁਲਾਟੀਏ ਦੇ ਤੌਰ ਤੇ ਪੈਨਸ਼ਨ ਲੈਂਦੇ ਰਹੇ। ਅੱਜ ਇਸ ਪਰਿਵਾਰ ਨੇ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਜ਼ਮੀਨ ਕਿਰਾਏ ਤੇ ਲੈ ਕੇ ਉਸ ਜ਼ਮੀਨ ਵਿੱਚ ਸ਼ੈੱਡ ਪਾਉਣਾ ਚਾਹਿਆ। ਭਾਵੇਂ ਉਨ੍ਹਾਂ ਨੇ ਇੱਕ ਆਰਜ਼ੀ ਮਾਰਕੀਟ ਬਣਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਕਿਸੇ ਸਰਕਾਰੀ ਮੁਲਾਜ਼ਮ ਨੇ ਆ ਕੇ ਉਨ੍ਹਾਂ ਨਾਲ ਬਦਸਲੂਕੀ ਅਤੇ ਧੱਕਾ ਮੁੱਕੀ ਕੀਤੀ।

ਪੀੜਤ ਕਿਸਾਨ ਦੇ ਲੜਕੇ ਵੱਲੋਂ ਉਕਤ ਘਟਨਾ ਦੀ ਵੀਡੀਓ ਬਣਾ ਲਈ ਗਈ। ਕਿਸਾਨ ਦਾ ਕਹਿਣਾ ਹੈ ਕਿ ਇਸ ਜ਼ਮੀਨ ਦੇ ਨਾਲ ਬਹੁਤ ਵੱਡੀਆਂ- ਵੱਡੀਆਂ ਮਾਰਕੀਟਾਂ ਬਣੀਆਂ ਹਨ ਅਤੇ ਉਹ ਲੋਕ ਇਨ੍ਹਾਂ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੇ ਹਨ। ਪਰ ਅਸੀਂ ਰਿਸ਼ਵਤ ਨਹੀਂ ਦੇ ਸਕਦੇ। ਸਾਡਾ ਪਰਿਵਾਰ ਵਿੱਚੋਂ ਕੋਈ ਸਰਕਾਰੀ ਨੌਕਰੀ ਵੀ ਨਹੀਂ ਕਰਦਾ।

ਉਸ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜੇਕਰ ਤੁਸੀਂ ਸਾਨੂੰ ਕੰਮ ਨਹੀਂ ਕਰਨ ਦੇਣਾ ਤਾਂ ਲੁੱਟ ਖੋਹ ਕਰਨ ਦੀ ਇਜ਼ਾਜ਼ਤ ਹੀ ਦੇ ਦਿਓ। ਇਸ ਤੋਂ ਬਿਨਾਂ ਦੋਸ਼ੀ ਅਧਿਕਾਰੀ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਹੇਠਾਂ ਵੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ



error: Content is protected !!