BREAKING NEWS
Search

ਅਚਾਨਕ ਵਧੇ ਕੋਰੋਨਾ ਦੇ ਕਾਰਨ ਪੰਜਾਬ ਚ ਹੁਣ ਇਹ ਜਗ੍ਹਾ ਕੀਤੀ ਗਈ ਸੀਲ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਵੱਧ ਪ੍ਰਭਾਵਿਤ ਹੋਣ ਵਾਲੇ ਜ਼ਿਲਿਆ ਵਿੱਚ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ। ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਰੋਨਾ ਟੈਸਟ ਅਤੇ ਕਰੋਨਾ ਟੀਕਾਕਰਨ ਦੀ ਸਮਰਥਾ ਨੂੰ ਵਧਾਉਣ ਦੇ ਆਦੇਸ਼ ਵੀ ਲਾਗੂ ਕੀਤੇ ਗਏ ਹਨ। ਜਿੱਥੇ ਟੀਕਾਕਰਨ ਆਰੰਭ ਕਰ ਦਿੱਤਾ ਗਿਆ ਹੈ ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਕਰੋਨਾ ਕਾਰਣ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ,ਜਿੱਥੇ ਤੇਜ਼ੀ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਅਚਾਨਕ ਵਧੇ ਕਰੋਨਾ ਦੇ ਕਾਰਨ ਪੰਜਾਬ ਚ ਹੁਣ ਇਹ ਜਗ੍ਹਾ ਕੀਤੀ ਗਈ ਹੈ ਸੀਲ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਪਿੰਡ ਮਾਣਕਪੁਰ ਵਿੱਚ ਵੀ ਕਰੋਨਾ ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਇੱਕ ਗ੍ਰੰਥੀ ਸਿੰਘ ਦਾ ਦੇਹਾਂਤ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਗ੍ਰੰਥੀ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਬਹੁਤ ਸਾਰੇ ਲੋਕਾਂ ਦਾ ਕਰੋਨਾ ਟੈਸਟ ਕੀਤਾ ਗਿਆ। ਗ੍ਰੰਥੀ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ 141 ਸ਼ੱਕੀ ਵਿਅਕਤੀਆਂ ਦਾ ਕਰੋਨਾ ਟੈਸਟ ਕੀਤਾ ਗਿਆ। ਜਿਸ ਵਿੱਚੋਂ 42 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ। ਉਥੇ ਹੀ 506 ਵਿਅਕਤੀਆਂ ਦੇ ਆਰ ਟੀ ਪੀਸੀਆਰ ਸੈਂਪਲ ਲਏ ਗਏ ਹਨ। ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਪਿੰਡ ਵਿੱਚ ਇੰਨੇ ਲੋਕਾਂ ਦੀ ਰਿਪੋਰਟ ਪਾਜ਼ਿਟਿਵ ਹੋਣ ਤੇ ਪੂਰੇ ਪਿੰਡ ਨੂੰ ਸੀਲ ਕੀਤਾ ਗਿਆ ਹੈ। ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਦੇ ਹੋਰ ਲੋਕਾਂ ਦੇ ਸੈਂਪਲ ਵੀ ਲਾਏ ਜਾ ਰਹੇ ਹਨ। ਉਥੇ ਹੀ ਇਸ ਪਿੰਡ ਦੇ ਕਰੋਨਾ ਸੰਕ੍ਰਮਿਤ ਹੋਣ ਵਾਲੇ ਲੋਕ ਟੀਕਾਕਰਨ ਲਈ ਸਿਵਲ ਹਸਪਤਾਲ ਦੇ ਚੱਕਰ ਲਾ ਰਹੇ ਹਨ। ਵੈਕਸੀਨ ਖਤਮ ਹੋਣ ਕਾਰਨ ਲੋਕਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ। ਜੋ ਪਿਛਲੇ ਤਿੰਨ-ਚਾਰ ਦਿਨਾਂ ਤੋਂ ਟੀਕਾਕਰਨ ਲਈ ਇੰਤਜ਼ਾਰ ਕਰ ਰਹੇ ਹਨ।

ਪਿੰਡ ਵਾਸੀਆਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ, ਮਾਸਕ ਲਗਾਓ ਅਤੇ ਹੱਥਾਂ ਨੂੰ ਸੇਨੇਟਾਈਜ਼ਰ ਪ੍ਰਤੀ ਜਾਗਰੂਕ ਕੀਤਾ ਗਿਆ ਹੈ। ਕਰੋਨਾ ਸੰਕ੍ਰਮਿਤ ਹੋਣ ਵਾਲੇ 42 ਵਿਅਕਤੀਆਂ ਨੂੰ ਕਰੋਨਾ ਕਿੱਟ ਦੇ ਕੇ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਥੇ ਹੀ ਪੁਲਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਨੂੰ ਸੀਲ ਕੀਤਾ ਗਿਆ ਹੈ, ਤਾਂ ਜੋ ਕਰੋਨਾ ਦਾ ਹੋਰ ਪਸਾਰ ਨਾ ਹੋ ਸਕੇ।error: Content is protected !!