BREAKING NEWS
Search

ਅਗਲੇ ਮਹੀਨੇ ਹੋਣਾ ਸੀ ਨੌਜਵਾਨ ਦਾ ਵਿਆਹ, ਪਰ ਇਸ ਹਾਲਤ ਚ ਲਾਸ਼ ਮਿਲਣ ਕਾਰਨ ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਜਿਥੇ ਵਿਆਹ ਅਤੇ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਉਥੇ ਹੀ ਲੋਕਾਂ ਦੇ ਘਰਾਂ ਵਿੱਚ ਖੁਸ਼ੀਆਂ ਦੇਖੀਆਂ ਜਾ ਰਹੀਆਂ ਹਨ। ਪਰ ਵਾਪਰਨ ਵਾਲੇ ਕੁਝ ਅਜਿਹੇ ਹਾਦਸੇ ਲੋਕਾਂ ਦੇ ਘਰਾਂ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੰਦੇ ਹਨ ਜਿਸ ਬਾਰੇ ਉਨ੍ਹਾਂ ਵੱਲੋਂ ਕਦੇ ਸੋਚਿਆ ਵੀ ਨਹੀਂ ਗਿਆ ਹੁੰਦਾ। ਅਜਿਹੇ ਹਾਦਸਿਆਂ ਦੇ ਅਚਾਨਕ ਉਹਨਾਂ ਘਰਾਂ ਦੇ ਵਿੱਚ ਸਾਹਮਣੇ ਆਉਣ ਨਾਲ ਉਨ੍ਹਾਂ ਘਰਾਂ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਇਕ ਤੋਂ ਬਾਅਦ ਇਕ ਲਗਾਤਾਰ ਅਜਿਹੀਆਂ ਦੁਖਦਾਈ ਘਟਨਾਵਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।

ਹੁਣ ਅਗਲੇ ਮਹੀਨੇ ਨੌਜਵਾਨ ਦਾ ਵਿਆਹ ਹੋਣਾ ਸੀ ਪਰ ਇਸ ਹਾਲਤ ਵਿਚ ਲਾਸ਼ ਮਿਲਣ ਕਾਰਨ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਬਡਾਲੀ ਦੇ ਰਹਿਣ ਵਾਲੇ ਨੌਜਵਾਨ ਨਵਜੋਤ ਸਿੰਘ 27 ਸਾਲਾਂ ਦੀ ਮੌਤ ਹੋਣ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਘਰ ਵਿਚ ਉਸ ਨੌਜਵਾਨ ਦੇ ਵਿਆਹ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਗ਼ਮ ਵਿਚ ਤਬਦੀਲ ਹੋ ਗਈਆਂ ਹਨ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਮਾਮੇ ਦੇ ਬੇਟੇ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਭਰਾ ਨਵਜੋਤ ਸਿੰਘ ਨਗਰ ਨਿਗਮ ਦੀ ਠੇਕੇ ਤੇ ਕੂੜਾ ਚੱਕਣ ਵਾਲੀ ਗੱਡੀ ਦੇ ਡਰਾਈਵਰ ਵਜੋਂ ਕੰਮ ਕਰਦਾ ਆ ਰਿਹਾ ਸੀ। ਜਿਸ ਦੀ ਲਾਸ਼ ਗੱਡੀ ਦੇ ਹਾਈਡ੍ਰੌਲਿਕ ਹੇਠਾਂ ਦੱਬੀ ਹੋਈ ਮਿਲਣ ਕਾਰਨ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ। ਪਰਿਵਾਰਕ ਮੈਂਬਰ ਜਿੱਥੇ ਦੋ ਅਕਤੂਬਰ ਨੂੰ ਕੀਤੇ ਜਾਣ ਵਾਲੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਅਤੇ ਵਿਆਹ ਦੇ ਕਾਰਡ ਵੰਡਣ ਵਿਚ ਰੁਝੇ ਹੋਏ ਸਨ।

ਉੱਥੇ ਹੀ ਨੌਜਵਾਨ ਦੀ ਲਾਸ਼ ਸ਼ੁੱਕਰਵਾਰ ਦੁਪਹਿਰ ਨੂੰ ਕੂੜਾ ਚੱਕਣ ਵਾਲੀ ਗੱਡੀ ਦੇ ਹਾਈਡਰੋਲਿਕ ਹੇਠਾਂ ਹੋਣ ਦੀ ਸੂਚਨਾ ਮਿਲੀ ਸੀ ਜੋ 23 ਸੈਕਟਰ ਤੇ ਜਿੱਥੇ ਇੱਕ ਖਾਲੀ ਘਰ ਦੇ ਨੇੜੇ ਤੋਂ ਬਰਾਮਦ ਹੋਈ ਹੈ। ਜਿੱਥੇ ਨੌਜਵਾਨ ਦੀ ਲਾਸ਼ ਹਾਈਡਰੋਲਿਕ ਦੇ ਹੇਠਾਂ ਦੱਬੀ ਹੋਈ ਸੀ ਅਤੇ ਉਸ ਦੇ ਹੱਥ ਦੀ ਉਂਗਲੀ ਹਾਈਡ੍ਰੋਲਿਕ ਬਟਨ ਉਪਰ ਸੀ। ਦੱਸਿਆ ਗਿਆ ਹੈ ਕਿ ਨੌਜਵਾਨ 2018 ਤੋ ਕੰਮ ਕਰਦਾ ਆ ਰਿਹਾ ਸੀ। ਪਿਤਾ ਦੀ ਮੌਤ ਤੋਂ ਬਾਅਦ ਭੈਣ-ਭਰਾ ਦਾ ਪਾਲਣ-ਪੋਸ਼ਣ ਮਾਮੇ ਵੱਲੋਂ ਕੀਤਾ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।error: Content is protected !!