ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਉਜਵਲ ਭਵਿੱਖ ਨੂੰ ਲੈਕੇ ਅਤੇ ਬਹੁਤ ਸਾਰੇ ਸੁਫਨੇ ਸੰਜੋ ਕੇ ਕੈਨੇਡਾ ਦਾ ਰੁਖ਼ ਕੀਤਾ ਜਾਂਦਾ ਹੈ। ਪਰ ਬੀਤੇ 2 ਸਾਲਾਂ ਤੋਂ ਲਗਾਤਾਰ ਕੈਨੇਡਾ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨਾਲ ਵਾਪਰਨ ਵਾਲੇ ਹਾਦਸੇ ਅਤੇ ਘਟਨਾਵਾਂ ਦੇ ਸ਼ਿਕਾਰ ਹੋਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਹੋ ਰਹੀਆਂ ਮੌਤਾਂ ਦੀਆਂ ਖਬਰਾਂ ਪੰਜਾਬ ਪਹੁੰਚਣ ਤੇ ਸੋਗ ਦੀ ਲਹਿਰ ਫੈਲ ਰਹੀ ਹੈ। ਜਿਥੇ ਵਿਦੇਸ਼ਾਂ ਵਿੱਚ ਗਏ ਹੋਏ ਧੀਆਂ-ਪੁੱਤਰਾਂ ਲਈ ਮਾਪਿਆਂ ਵੱਲੋਂ ਹਰ ਵਕਤ ਉਨ੍ਹਾਂ ਦੀ ਸਲਾਮਤੀ ਵਾਸਤੇ ਅਰਦਾਸ ਕੀਤੀ ਜਾਂਦੀ ਹੈ। ਉਥੇ ਕਿ ਇਨ੍ਹਾਂ ਨੌਜਵਾਨਾਂ ਨਾਲ ਵਾਪਰਨ ਵਾਲੇ ਹਾਦਸੇ ਦੀਆਂ ਖਬਰਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਘਰ ਪਹੁੰਚ ਜਾਂਦੀਆਂ ਹਨ।

ਹੁਣ ਅਗਲੇ ਮਹੀਨੇ ਮਿਲਣੀ ਸੀ ਕਨੇਡਾ ਦੀ PR , ਪਰ ਪਹਿਲਾਂ ਹੀ ਇਸ ਤਰਾਂ ਮਿਲੀ ਰਹੱਸਮਈ ਤਰੀਕੇ ਨਾਲ ਮੌਤ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇੱਕ ਖੁਰਾਲਗੜ੍ਹ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਇਸ ਨੌਜਵਾਨ ਦੀ ਮੌਤ ਦੀ ਖਬਰ ਪਿੰਡ ਪਹੁੰਚਦੇ ਹੀ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ ਨਿਰਮਲ ਸਿੰਘ ਨਿੰਮਾ ਨਾਮ ਦਾ ਇਕ 25 ਸਾਲਾ ਨੌਜਵਾਨ ਜਿੱਥੇ ਆਪਣੇ ਉਜਵਲ ਭਵਿੱਖ ਲਈ ਕੁਝ ਸਮਾਂ ਪਹਿਲਾਂ ਕੈਨੇਡਾ ਗਿਆ ਸੀ।

ਜਿੱਥੇ ਇਸ ਨੌਜਵਾਨ ਨੂੰ ਫਰਵਰੀ ਵਿਚ ਪੀ ਆਰ ਮਿਲਣ ਵਾਲੀ ਸੀ। ਉੱਥੇ ਹੀ ਇਸ ਨੌਜਵਾਨ ਦੀ ਰਹੱਸਮਈ ਤਰੀਕੇ ਨਾਲ ਕੈਨੇਡਾ ਵਿੱਚ ਮੌਤ ਹੋ ਗਈ ਹੈ। ਜਿੱਥੇ ਇਸ ਨੌਜਵਾਨ ਵੱਲੋਂ ਪੀ ਆਰ ਮਿਲਣ ਤੋਂ ਬਾਅਦ ਸਾਢੇ ਚਾਰ ਸਾਲ ਬਾਅਦ ਪੰਜਾਬ ਆਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਪਰ ਇਸ ਨੌਜਵਾਨ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਉਸ ਨਾਲ ਵਾਪਰੇ ਇਸ ਦਰਦਨਾਕ ਹਾਦਸੇ ਦੀ ਖਬਰ ਪਿੰਡ ਪਹੁੰਚ ਗਈ ਹੈ।

ਇਹ ਨੌਜਵਾਨ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਰਹਿ ਰਿਹਾ ਸੀ। ਬੀਤੇ 2 ਸਾਲਾਂ ਤੋਂ ਕੈਨੇਡਾ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਜਿਨ੍ਹਾਂ ਵਿਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।


ਤਾਜਾ ਜਾਣਕਾਰੀ
ਅਗਲੇ ਮਹੀਨੇ ਮਿਲਣੀ ਸੀ ਕਨੇਡਾ ਦੀ PR , ਪਰ ਪਹਿਲਾਂ ਹੀ ਇਸ ਤਰਾਂ ਰਹੱਸਮਈ ਤਰੀਕੇ ਨਾਲ ਮਿਲੀ ਮੌਤ
ByadminJanuary 19, 2022Comments Off on ਅਗਲੇ ਮਹੀਨੇ ਮਿਲਣੀ ਸੀ ਕਨੇਡਾ ਦੀ PR , ਪਰ ਪਹਿਲਾਂ ਹੀ ਇਸ ਤਰਾਂ ਰਹੱਸਮਈ ਤਰੀਕੇ ਨਾਲ ਮਿਲੀ ਮੌਤ
Previous Postਬੱਕਰੇ ਦੀ ਬਲੀ ਦੇਣ ਲਗਿਆਂ ਵਾਪਰਿਆ ਅਜਿਹਾ ਕਾਂਡ ਮੱਚ ਗਈ ਦੁਹਾਈ – ਤਾਜਾ ਵੱਡੀ ਖਬਰ
Next Postਘਰਵਾਲੀ ਦੀ ਆਖਰੀ ਇੱਛਾ ਪੂਰੀ ਕਰਨ ਲਈ ਘਰਵਾਲੇ ਨੇ ਕਰਤਾ ਅਜਿਹਾ ਕੰਮ ਸਭ ਰਹਿ ਗਏ ਦੇਖਦੇ